ਕੋਰੋਨਾ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਨੇ ਕੱਢਿਆ ਫਲੈਗ ਮਾਰਚ

5/22/2020 2:14:21 PM

ਬਾਘਾ ਪੁਰਾਣਾ (ਰਾਕੇਸ਼) — ਜਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜਿਲ੍ਹਾ ਪੁਲਸ ਵਿਭਾਗ ਵਲੋਂ ਕੋਰੋਨਾ ਵਾਇਰਸ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਇਕ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ। ਇਹ ਜਿਲ੍ਹੇ ਦੇ ਪੁਲਸ ਅਧਿਕਾਰੀ , ਡੀ.ਐਸ.ਪੀ , ਸਬ ਡਵੀਜ਼ਨ ਪੱਧਰ ਦੇ ਥਾਣਾ ਮੁਖੀ ਸਮੇਤ ਹੋਰ ਪੁਲਸ ਫੋਰਸ ਨਾਲ ਕਰੀਬ 30 ਮੋਟਰ ਸਾਇਕਲਾਂ ਅਤੇ 20 ਤੋਂ ਵੱਧ ਵੀਕਲਾਂ ਦੇ ਕਾਫਲੇ ਨਾਲ ਬਜਾਰਾਂ ਵਿਚੋਂ ਦੀ ਕੱਢਿਆ ਗਿਆ। ਇਸ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੋਰੋਨਾ ਵਾਇਰਸ ਇਕ ਭਿਆਨਕ ਖਤਰਨਾਕ ਜਾਨ ਲੇਵਾ ਬਿਮਾਰੀ ਹੈ ਜਿਸ ਤੋਂ ਹਰ ਵਿਅਕਤੀ ਨੂੰ ਚੌਕਸ ਹੁੰਦਿਆਂ ਸਮੇਂ-ਸਮੇਂ 'ਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਹਰ ਪਰਿਵਾਰ ਖੂਸ਼ੀਆ ਮਾਨ ਸਕੇ। ਇਸ ਦੌਰਾਨ ਦੱਸਿਆ ਗਿਆ ਕਿ ਆਪਸੀ ਫਾਸਲਾ ਬਣਾ ਕੇ ਰੱਖੋ, ਮਾਸਕ ਦੀ ਵਰਤੋਂ ਕਰੋ, ਲੋੜ ਤੋਂ ਬਿਨਾਂ ਆਪਣੇ ਘਰਾਂ ਵਿੱਚਂੋ ਬਾਹਰ ਨਹੀਂ ਆਉਣਾ ਆਦਿ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। 

ਜਿਲ੍ਹਾ ਪੁਲਸ ਮੁਖੀ Ñਨੇ ਕਿਹਾ ਕਿ ਪੁਲਸ ਵਿਭਾਗ ਦਾ ਇਕੋ-ਇਕ ਮਕਸਦ ਹੈ ਕਿ ਹਰ ਵਿਅਕਤੀ ਕੋਰੋਨਾ ਦੀ ਬਿਮਾਰੀ ਤੋਂ ਦੂਰ ਰਹੇ। ਇਸ ਲਈ ਲੋਕਾਂ ਦੀ ਰਾਖੀ ਲਈ ਸਖਤ ਕਦਮ ਚੁੱਕੇ ਗਏ ਹਨ । ਇਸ ਲਈ ਲੋਕ ਬਿਲਕੁਲ ਹੀ ਨਿਯਮਾਂ ਦੀ ਉਲੰਘਨਾ ਨਾ ਕਰਨ ਅਤੇ ਜਿਹੜੇ ਲੋਕ ਉਲੰਘਨਾ ਕਰਨਗੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਹੁੰਦਾ ਹੈ ਇਸ ਲਈ ਕੋਈ ਵੀ ਵਿਅਕਤੀ ਘਰੋਂ ਬਾਹਰ ਆਉਣ ਦੀ ਕੋਸ਼ਿਸ ਨਾ ਕਰੇ । ਉਨ੍ਹਾਂ ਨੇ ਕਿਹਾ ਕਿ ਫਲੈਗ ਮਾਰਚ ਕੱਢਣ ਦਾ ਵੀ ਇਹੀ ਮਕਸਦ ਹੈ ਕਿ ਲੋਕ ਨਿਯਮਾਂ ਪ੍ਰਤੀ ਜਾਗਰੂਕ ਰਹਿਣ ਅਤੇ ਆਪਣੀ ਹਿਫਾਜ਼ਤ ਕਰਨ। ਫਲੈਗ ਮਾਰਚ ਦੋਰਾਨ ਐਸ.ਪੀ ਰਤਨ ਸਿੰਘ ਬਰਾੜ, ਐਸ.ਪੀ ਹਰਿੰਦਰਪਾਲ ਸਿੰਘ ਪਰਮਾਰ, ਡੀ.ਐਸ.ਪੀ ਰਵਿੰਦਰ ਸਿੰਘ, ਡੀ.ਐਸ.ਪੀ ਜੰਗਜੀਤ ਸਿੰਘ ਮੋਗਾ, ਡੀ.ਐਸ.ਪੀ ਕੁਲਜਿੰਦਰ ਸਿੰਘ, ਡੀ.ਐਸ.ਪੀ ਰਮਨਦੀਪ ਸਿੰਘ, ਡੀ ਐਸ.ਪੀ ਸੁਖਵਿੰਦਰ ਸਿੰਘ,ਡੀ.ਐਸ.ਪੀ ਲਖਵਿੰਦਰ ਸਿੰਘ,  ਥਾਣਾ ਮੁਖੀ ਕੁਲਵਿੰਦਰ ਸਿੰਘ ਬਾਘਾ ਪੁਰਾਣਾ , ਥਾਣਾ ਮੁਖੀ ਲਛਮਣ ਸਿੰਘ ਸਮਾਲਸਰ ਅਤੇ ਹੋਰ ਅਧਿਕਾਰੀ  ਹਾਜ਼ਰ ਸਨ। ਇਸ ਮੌਕੇ ਡੀ.ਐਸ.ਪੀ ਰਵਿੰਦਰ ਸਿੰਘ ਨੇ ਸਮੁੱਚੇ ਪੁਲਸ ਕਾਮਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਪੁਲਸ ਕਾਮੇ ਪਿਛਲੇ 60 ਦਿਨਾਂ ਤੋਂ ਸਖਤ ਮਿਹਨਤ ਨਾਲ ਸੇਵਾ ਨਿਭਾਅ ਰਹੇ ਹਨ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Harinder Kaur

Content Editor Harinder Kaur