ਏ.ਟੀ.ਐੱਮ ਤੋੜਕੇ ਪੈਸੇ ਕੱਢਣ ਦੀ ਕੋਸ਼ਿਸ ਕਰਨ ਵਾਲੇ ਭਗੌੜੇ ਨੂੰ ਗਾਰਡ ਨੇ ਕੀਤਾ ਪੁਲਸ ਹਵਾਲੇ
Wednesday, Mar 30, 2022 - 04:30 PM (IST)

ਝੋਕ ਹਰੀ ਹਰ (ਹਰਚਰਨ ਸਿੰਘ ਸ਼ਾਮਾਂ, ਬਿੱਟੂ ) : 27 ਫਰਵਰੀ 2022 ਨੂੰ ਪਿੰਡ ਝੋਕ ਹਰੀ ਹਰ ਦੇ ਐੱਸ.ਬੀ.ਆਈ ਦੇ ਏ.ਟੀ. ਐੱਮ ਨੂੰ ਤੋੜ ਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ ਕਰਨ ਵਾਲੇ ਵਿਅਕਤੀ ਨੂੰ ਅੱਜ ਏ.ਟੀ.ਐੱਮ.ਗਾਰਡ ਸੋਨੂੰ ਪੁੱਤਰ ਮੰਗਲ ਨੇ ਬੈਂਕ ਮੈਨੇਜਰ ਦੀ ਹਾਜ਼ਰ ਵਿਚ ਪੁਲਸ ਦੇ ਹਵਾਲੇ ਕੀਤਾ । ਦੱਸਣਯੋਗ ਹੈ ਕਿ ਸੋਨੂੰ ਪੁੱਤਰ ਮੰਗਲ ਨੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਸੀ ਤਾਂ ਸੋਨੂੰ ਨੇ ਸੁੱਖਾ ਪੁੱਤਰ ਜੋਰਾਵਰ ਸਿੰਘ ਵਾਸੀ ਭੱਗੂ ਪੁਰ ਹਾਲ ਵਾਸੀ ਧੀਰਾ ਪੱਤਰਾ ਨੂੰ 2 ਦਿਨ ਏ.ਟੀ.ਐੱਮ ਦੀ ਰਾਖੀ ਲਈ ਜ਼ਿੰਮੇਵਾਰੀ ਸੌੌਂਪੀ ਤਾ ਸੁੱਖੇ ਦੇ ਮਨ ਵਿਚ ਲਾਲਚ ਆ ਗਿਆ ਤਾਂ ਉਸ ਨੇ ਰਾਤ ਸਮੇ ਨਸ਼ੇ ਦੀ ਹਾਲਤ ਵਿਚ ਏ.ਟੀ.ਐੱਮ. ਦੀ ਟੱਚ ਸਕਰੀਨ ਤੋੜਕੇ ਪੈਸੇ ਕੱਢਣ ਦੀ ਕੋਸ਼ਿਸ ਕੀਤੀ ਪਰ ਨਾਕਾਮ ਰਹੀ।
ਇਹ ਵੀ ਪੜ੍ਹੋ : ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਮਾਮਲੇ 'ਚ ਸੁਖਪਾਲ ਖਹਿਰਾ ਦਾ ਭਗਵੰਤ ਮਾਨ ਨੂੰ ਵੱਡਾ ਸਵਾਲ
ਇਸ ਸਬੰਧੀ ਬੈਂਕ ਅਧਿਕਾਰੀਆਂ ਵੱਲੋ 28 ਫਰਵਰੀ 2022 ਨੂੰ ਥਾਨਾ ਕੁਲਗੜ੍ਹੀ ਵਿਖੇ ਰਿਪੋਰਟ ਦਰਜ ਕਰਵਾਈ ਗਈ ਤਾ ਦੋਸ਼ੀ ਕਾਬੂ ਨਹੀ ਆਇਆ ਜਿਸ ਨੂੰ ਸੋਨੂੰ ਏ.ਟੀ.ਐੱਮ ਗਾਰਡ ਨੇ ਸਖ਼ਤ ਮਿਹਨਤ ਕਰਕੇ ਅੱਜ ਸਵੇਰੇ ਬੈਂਕ ਮਨੈਜਰ ਦੀ ਹਾਜ਼ਰੀ ਵਿਚ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਏ.ਟੀ. ਐੱਮ ਨੂੰ ਤੋੜਣ ਵਾਲੇ ਵਿਅਕਤੀ ਨੇ ਦੱਸਿਆ ਮੈਂ ਆਪਣੀ ਭੂਆ ਕੋਲ ਪਿੰਡ ਧੀਰਾ ਪੱਤਰਾ ਵਿਖੇ ਰਹਿੰਦਾ ਹਾਂ ਅਤੇ ਮੇਰੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਮੈਂ ਇਹ ਸਾਰਾ ਕੰਮ ਨਸ਼ੇ ਦੀ ਹਾਲਤ ਵਿਚ ਕੀਤਾ ਹੈ। ਜਦੋ ਇਸ ਸਬੰਧੀ ਜਦੋਂ ਐੱਸ.ਐੱਚ.ਓ ਬੀਰਬਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM'
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ