ਪੁਲਸ ਨੇ ਦੱੜਾ-ਸੱਟੇ ਦੀ ਰਾਸ਼ੀ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

Thursday, Oct 24, 2024 - 06:49 PM (IST)

ਪੁਲਸ ਨੇ ਦੱੜਾ-ਸੱਟੇ ਦੀ ਰਾਸ਼ੀ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

ਜਲਾਲਾਬਾਦ (ਬਜਾਜ, ਬੰਟੀ ਦਹੂਜਾ) - ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਦੱੜਾ-ਸੱਟਾ ਲਿਖਣ ਦੇ ਦੋਸ਼ ’ਚ 750 ਰੁਪਏ ਰਾਸ਼ੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ਜਲਾਲਾਬਾਦ ਵਿਖੇ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਜੈ ਪੁੱਤਰ ਰਾਮੂ ਮੁਹੱਲਾ ਰਠੋੜਾਵਾਲਾ (ਜਲਾਲਾਬਾਦ) ਦੱੜਾ-ਸੱਟਾ ਲਿਖਣ ਦਾ ਆਦੀ ਹੈ, ਜੋ ਹੁਣ ਵੀ ਘੰਟਾਘਰ ਚੌਕ ਜਲਾਲਾਬਾਦ ਕੋਲ ਦੱੜਾ-ਸੱਟਾ ਲਿਖ ਰਿਹਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਟਾਇਰ ਫਟਣ ਕਾਰਣ ਪਲਟੀ ਕਾਰ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਉਸ ਨੇ ਕਿਹਾ ਕਿ ਜੇਕਰ ਹੁਣੇ ਉਕਤ ਸਥਾਨ 'ਤੇ ਰੇਡ ਮਾਰੀ ਜਾਵੇ ਤਾਂ ਦੱੜਾ-ਸੱਟਾ ਲਿਖਦਾ ਵਿਅਕਤੀ ਕਾਬੂ ਆ ਸਕਦਾ ਹੈ, ਜਿਸ ’ਤੇ ਇਤਲਾਹ ਭਰੋਸੇਯੋਗ ਹੋਣ ’ਤੇ ਪੁਲਸ ਪਾਰਟੀ ਵੱਲੋਂ ਛਾਪੇਮਾਰੀ ਕਰ ਕੇ ਅਜੈ ਨੂੰ 750 ਰੁਪਏ ਦੱੜੇ-ਸੱਟੇ ਦੀ ਰਾਸ਼ੀ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਿਟੀ ਵਿਖੇ ਧਾਰਾ 13ਏ/67 ਗੈਬਲਿੰਗ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਅਯੁੱਧਿਆ 'ਚ ਇਸ ਵਾਰ ਦਾ ਦੀਪ ਉਤਸਵ ਹੋਵੇਗਾ ਬਹੁਤ ਖ਼ਾਸ, ਬਣਨਗੇ ਵਿਸ਼ਵ ਰਿਕਾਰਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News