ਬਾਘਾਪੁਰਾਣਾ ਪੁਲਸ ਨੂੰ ਹਾਸਲ ਹੋਈ ਵੱਡੀ ਸਫ਼ਲਤਾ, ਲੁੱਟਾਂ-ਖੋਹਾਂ ਕਰਨ ਵਾਲੇ 2 ਨੌਜਵਾਨਾਂ ਨੂੰ ਕੀਤਾ ਕਾਬੂ
Friday, Jul 19, 2024 - 11:14 PM (IST)
ਬਾਘਾਪੁਰਾਣਾ (ਅਜੇ ਅਗਰਵਾਲ)- ਦਲਬੀਰ ਸਿੰਘ ਉਪ ਕਪਤਾਨ ਪੁਲਸ (ਬਾਘਾਪੁਰਾਣਾ) ਦੀ ਯੋਗ ਅਗਵਾਈ ਹੇਠ ਇੰਸ: ਜਸਵਰਿੰਦਰ ਸਿੰਘ ਮੁੱਖ ਅਫਸਰ ਥਾਣਾ ਬਾਘਾਪੁਰਾਣਾ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਖੋਹਿਆ ਹੋਇਆ ਪਰਸ ਤੇ ਵਾਰਦਾਤ ਸਮੇਂ ਵਰਤਿਆ ਬੁਲੇਟ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮਿਤੀ 18.06.2024 ਨੂੰ ਅਮਨਦੀਪ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਰੌਤਾ ਰੋਡ ਸਮਾਧ ਭਾਈ ਜ਼ਿਲ੍ਹਾ ਮੋਗਾ ਕੋਲੋਂ ਸ਼ਹੀਦ ਭਗਤ ਸਿੰਘ ਚੌਕ ਬਾਘਾਪੁਰਾਣਾ ਤੋਂ ਪਰਸ ਖੋਹੇ ਜਾਣ ਦੀ ਵਾਰਦਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਪਰਸ 'ਚ 5000 ਰੁਪਏ ਨਕਦੀ, ਆਧਾਰ ਕਾਰਡ ਤੇ ਮਕਾਨ ਦੀ ਚਾਬੀ ਸੀ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ ਢਾਹਿਆ ਕਹਿਰ, ਟੱਕਰ ਮਾਰ ਕੇ ਢਹਿ-ਢੇਰੀ ਕਰ'ਤਾ 11 ਕੇ.ਵੀ. ਟ੍ਰਾਂਸਫਾਰਮਰ
ਇਸ ਸਬੰਧੀ ਕਾਰਵਾਈ ਕਰਦੇ ਹੋਏ ਵਿਸ਼ੇਸ ਟੀਮਾਂ ਨੇ ਵਾਰਦਾਤ ਕਰਨ ਵਾਲੇ ਦੋ ਨੌਜਵਾਨਾਂ ਦੇ ਬੁਲਟ ਨੂੰ ਟਰੇਸ ਕੀਤਾ ਤੇ ਦੋਸ਼ੀ ਨਵਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਗੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਜੋ ਬੁਲੇਟ ਚਲਾ ਰਿਹਾ ਸੀ ਅਤੇ ਪਿੱਛੇ ਬੈਠੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਮਾਣੂਕੇ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਖਿਲਾਫ਼ ਮੁਕੱਦਮਾ ਨੰਬਰ 100 ਮਿਤੀ 18.07.2024 ਅ/ਧ 304 ਬੀ.ਐੱਨ.ਐੱਸ. ਥਾਣਾ ਬਾਘਾਪੁਰਾਣਾ ਦਰਜ ਰਜਿਸਟਰ ਕੀਤਾ ਗਿਆ।
ਤਫਤੀਸ਼ ਦੌਰਾਨ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵਾਰਦਾਤ ਸਮੇਂ ਵਰਤਿਆ ਗਿਆ ਬੁਲਟ ਤੇ ਖੋਹਿਆ ਹੋਇਆ ਪਰਸ 5 ਹਜ਼ਾਰ ਦੀ ਨਕਦੀ ਸਮੇਤ ਬਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e