ਬੱਚਿਆਂ ਨੂੰ ਅਗਵਾ ਕਰ ਕੇ ਵੇਚਣ ਵਾਲੀਆਂ 2 ਔਰਤਾਂ ਗ੍ਰਿਫ਼ਤਾਰ, ਢਾਈ ਮਹੀਨੇ ਦਾ ਮਾਸੂਮ ਵੀ ਮਿਲਿਆ

Thursday, Dec 14, 2023 - 12:32 AM (IST)

ਬੱਚਿਆਂ ਨੂੰ ਅਗਵਾ ਕਰ ਕੇ ਵੇਚਣ ਵਾਲੀਆਂ 2 ਔਰਤਾਂ ਗ੍ਰਿਫ਼ਤਾਰ, ਢਾਈ ਮਹੀਨੇ ਦਾ ਮਾਸੂਮ ਵੀ ਮਿਲਿਆ

ਮੋਹਾਲੀ (ਪਰਦੀਪ,ਸੰਦੀਪ)– ਭੀਖ ਮੰਗਣ ਦਾ ਕੰਮ ਕਰਵਾਉਣ ਲਈ ਬੱਚਿਆਂ ਨੂੰ ਅਗਵਾ ਕਰ ਕੇ ਵੇਚਣ ਤੇ ਖਰੀਦਣ ਵਾਲੀਆਂ ਦੋ ਔਰਤਾਂ ਨੂੰ ਬਲੌਂਗੀ ਥਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਅੰਬਾਲਾ ਨਿਵਾਸੀ ਸੁਰਿੰਦਰ ਕੌਰ ਤੇ ਜ਼ੀਰਕਪੁਰ ਨਿਵਾਸੀ ਦਰਸ਼ਨਾ ਰਾਣੀ ਵਜੋਂ ਹੋਈ ਹੈ। ਪੁਲਸ ਨੇ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਲੋਂ ਢਾਈ ਮਹੀਨੇ ਦਾ ਮਾਸੂਮ ਵੀ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਲੁਧਿਆਣਾ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਇਕ ਗੈਂਗਸਟਰ ਢੇਰ

ਪੁਲਸ ਨੇ ਮੁਲਜ਼ਮ ਔਰਤਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕਰ ਕੇ ਜਾਂਚ ਦਾ ਹਵਾਲਾ ਦੇ ਕੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸੁਣਵਾਈ ਤੋਂ ਬਾਅਦ ਦੋਵਾਂ ਔਰਤਾਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਪੁਲਸ ਜਾਂਚ ਵਿਚ ਜੁਟ ਗਈ ਹੈ ਕਿ ਮੁਲਜ਼ਮ ਔਰਤਾਂ ਹੁਣ ਤਕ ਕਿੰਨੇ ਮਾਸੂਮ ਬੱਚਿਆਂ ਨੂੰ ਖਰੀਦ ਕੇ ਵੇਚ ਚੁੱਕੀਆਂ ਹਨ। ਉਨ੍ਹਾਂ ਅਜੇ ਤਕ ਕਿੰਨੇ ਬੱਚਿਆ ਨੂੰ ਅਗਵਾ ਕੀਤਾ ਹੈ, ਇਸ ਸਬੰਧੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ

ਬਲੌਂਗੀ ਥਾਣਾ ਇੰਚਾਰਜ ਗੌਰਵ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਬੱਚਿਆਂ ਨੂੰ ਅਗਵਾ ਕਰ ਕੇ ਵੇਚਣ ਤੇ ਖਰੀਦਣ ਵਾਲੀਆਂ ਦੋ ਔਰਤਾਂ ਘੁੰਮ ਰਹੀਆਂ ਹਨ। ਔਰਤਾਂ ਬੱਚਿਆਂ ਨੂੰ ਭੀਖ ਮੰਗਣ ਲਈ ਵੇਚਣ-ਖਰੀਦਣ ਤੇ ਅਗਵਾ ਕਰਨ ਦਾ ਕੰਮ ਕਰਦੀਆਂ ਹਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਇਲਾਕੇ ਵਿਚ ਦੋ ਔਰਤਾਂ ਨੂੰ ਕਾਬੂ ਕੀਤਾ। ਪੁਲਸ ਨੂੰ ਢਾਈ ਮਹੀਨੇ ਦਾ ਮਾਸੂਮ ਬੱਚਾ ਵੀ ਮਿਲਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਬੱਚਾ ਜਲੰਧਰ ਤੋਂ ਖਰੀਦਿਆ ਗਿਆ ਹੈ ਤੇ ਇਹ ਔਰਤਾਂ ਉਸੇ ਮਾਸੂਮ ਨੂੰ ਵੇਚਣ ਦੀ ਫਿਰਾਕ ਵਿਚ ਘੁੰਮ ਰਹੀਆਂ ਸਨ।

ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News