50 ਪੁਲਸ ਮੁਲਾਜ਼ਮਾਂ ਨੇ ਇਕੱਠਿਆਂ ਕੀਤੀ ਰੇਡ, ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ

Monday, Jun 30, 2025 - 06:19 PM (IST)

50 ਪੁਲਸ ਮੁਲਾਜ਼ਮਾਂ ਨੇ ਇਕੱਠਿਆਂ ਕੀਤੀ ਰੇਡ, ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਕਾਸੋ) ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਉਕਤ ਅਪਰੇਸ਼ਨ ਡੀ. ਐੱਸ. ਪੀ ਬਾਘਾ ਪੁਰਾਣਾ ਦਲਵੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਸਵੇਰ 6 ਵਜੇ ਤੋਂ 10 ਵਜੇ ਤੱਕ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਕਮਲਜੀਤ ਸਿੰਘ ਦੇ ਇਲਾਵਾ 55 ਦੇ ਕਰੀਬ ਪੁਲਸ ਕਰਮਚਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਬ-ਡਵੀਜਨ ਬਾਘਾ ਪੁਰਾਣਾ ਦੇ ਵੱਖ-ਵੱਖ ਪਿੰਡਾਂ ਰਾਜਿਆਣਾ, ਘੋਲੀਆ ਕਲਾਂ, ਸਮਾਧ ਭਾਈ, ਰੋਡੇ, ਲੰਡੇ, ਮਹੰਤਾਂ ਵਾਲਾ ਮੁਹੱਲਾ ਬਾਘ ਪੁਰਾਣਾ ਅੰਦਰ ਕਾਸੋ ਅਪਰੇਸ਼ਨ ਅਧੀਨ ਚੈਕਿੰਗ ਕੀਤੀ। 

ਐੱਸ. ਐੱਸ. ਪੀ. ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ 22 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ਦੀ ਤਲਾਸ਼ੀ ਕੀਤੀ। ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ 14 ਦੇ ਕਰੀਬ ਸ਼ੱਕੀ ਵਹੀਕਲਾਂ ਨੂੰ ਵੀ ਚੈੱਕ ਕੀਤਾ ਗਿਆ। ਅਜੇ ਗਾਂਧੀ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਨ੍ਹਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ਉਪਰ ਸੂਚਿਤ ਕਰ ਸਕਦੇ ਹਨ।


author

Gurminder Singh

Content Editor

Related News