ਪੁਲਸ ਸ਼ਹੀਦੀ ਦਿਵਸ ਸਬੰਧੀ ਕਰਵਾਈ ਪੁਲਸ ਕਰਮਚਾਰੀਆਂ ਦੀ ਮੈਰਾਥਨ ਦੌੜ

Sunday, Oct 20, 2019 - 05:26 PM (IST)

ਪੁਲਸ ਸ਼ਹੀਦੀ ਦਿਵਸ ਸਬੰਧੀ ਕਰਵਾਈ ਪੁਲਸ ਕਰਮਚਾਰੀਆਂ ਦੀ ਮੈਰਾਥਨ ਦੌੜ

ਮਾਨਸਾ (ਸੰਦੀਪ ਮਿੱਤਲ)—ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਦੇਸ਼ ਦੇ ਜਿਨ੍ਹਾਂ ਸੈਨਿਕ ਸੂਰਬੀਰਾਂ ਨੇ ਬੜੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀਆ ਜਾਨਾਂ ਕੁਰਬਾਨ ਕੀਤੀਆ ਹਨ, ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ 'ਚ 21 ਅਕਤੂਬਰ ਨੂੰ ਮਨਾਏ ਜਾਣ ਵਾਲੇ ਪੁਲਸ ਸ਼ਹੀਦੀ ਦਿਵਸ ਸਬੰਧੀ ਅੱਜ ਕੁਲਦੀਪ ਸਿੰਘ ਸੋਹੀ ਕਪਤਾਨ ਪੁਲਸ ਮਾਨਸਾ ਦੀ ਅਗਵਾਈ ਹੇਠ ਹਾਫ-ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਰੀਬ 150 ਤੋਂ ਵੱਧ ਪੁਲਸ ਕਰਮਚਾਰੀਆ (ਪੁਰਸ਼/ਮਹਿਲਾਂ) ਨੇ ਭਾਗ ਲਿਆ। ਇਹ ਦੌੜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਤੋਂ ਸ਼ੁਰੂ ਕਰਕੇ ਬੱਸ ਅੱਡਾ ਮਾਨਸਾ ਤੱਕ ਲਗਾਈ ਗਈ।

ਸਮਾਪਤੀ ਸਮੇਂ ਕਪਤਾਨ ਪੁਲਸ ਮਾਨਸਾ ਵਲੋਂ 21 ਅਕਤੂਬਰ ਨੂੰ ਇੰਡੀਆ ਪੱਧਰ ਤੇ ਮਨਾਏ ਜਾ ਰਹੇ ਸ਼ਹੀਦੀ ਦਿਵਸ ਸਬੰਧੀ ਸਮੂਹ ਕਰਮਚਾਰੀਆਂ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸਾਲ-1959 ਨੂੰ ਇਸੇ ਦਿਨ ਚੀਨੀ ਫੌਜਾਂ ਨੇ ਲਦਾਖ ਦੇ ਏਰੀਆ ਹੌਟ ਸਪਰਿੰਗ ਨੇੜੇ ਘਾਤ ਲਗਾ ਕੇ ਭਾਰਤੀ ਸੈਨਾਂ ਦੀ ਟੁਕੜੀ ਨੂੰ ਸ਼ਹੀਦ ਕਰ ਦਿੱਤਾ ਸੀ, ਜਿਸ ਕਰਕੇ ਉਸੇ ਦਿਨ ਤੋਂ ਹੀ ਸ਼ਹੀਦਾਂ ਦੀ ਯਾਦ ਵਿਚ ਇਹ ਦਿਨ ਮਨਾਇਆ ਜਾਂਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦ ਹੋਏ ਕਰਮਚਾਰੀਆਂ ਦੇ ਪਿੱਛੇ ਰਹਿ ਗਏ ਉਨ੍ਹਾਂ ਦੇ ਵਾਰਿਸਾਂ/ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਏ, ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਅਤੇ ਹੌਸਲਾ ਦੇਈਏ। ਮਾਨਸਾ ਪੁਲਸ ਵਲੋਂ 21 ਅਕਤੂਬਰ ਨੂੰ ਜ਼ਿਲਾ ਪੱਧਰ ਤੇ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਜ਼ਿਲੇ ਦੇ ਸ਼ਹੀਦ ਹੋਏ 33 ਪੁਲਸ ਕਰਮਚਾਰੀਆਂ ਦੀ ਯਾਦ 'ਚ ਪੁਲਸ ਲਾਈਨ ਮਾਨਸਾ ਵਿਖੇ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ, ਜਿੱਥੇ ਕੱਲ ਇਹਨਾਂ ਸ਼ਹੀਦ ਹੋਏ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦਾ ਮਾਨ-ਸਨਮਾਨ ਕੀਤਾ ਜਾ ਰਿਹਾ ਹੈ।


author

Shyna

Content Editor

Related News