ਪੁਲਸ ਨੇ ਦੋਸ਼ੀਆਂ ਸਮੇਤ ਛੱਡ ਦਿੱਤੀ ਫੜ੍ਹੀ ਗਈ 2400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ

09/12/2019 12:20:14 PM

ਨਿਹਾਲ ਸਿੰਘ ਵਾਲਾ (ਵਿਪਨ)—ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵਲੋਂ ਬੀਤੀ ਰਾਤ 2400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕਰਨ ਦੇ ਬਾਅਦ ਦੇਰ ਰਾਤ ਗ੍ਰਿਫਤਾਰ ਦੋਸ਼ੀਆਂ ਨੂੰ ਸ਼ਰਾਬ ਸਮੇਤ ਛੱਡ ਦਿੱਤਾ ਗਿਆ। ਆਬਕਾਰੀ ਕਮਿਸ਼ਨਰ ਦੇ ਮੁਤਾਬਕ ਸ਼ਰਾਬ ਗੈਰ-ਕਾਨੂੰਨੀ ਸੀ, ਜਿਸ ਕਾਰਨ ਪੁਲਸ ਦੀ ਕਾਰਵਾਈ ਸ਼ੱਕ ਦੇ ਘੇਰੇ 'ਚ ਆ ਗਈ ਹੈ।ਬੀਤੀ ਸ਼ਾਮ ਕਰੀਬ 6 ਵਜੇ ਸੀ.ਆਈ.ਏ. ਸਟਾਫ ਬਿਲਾਸਪੁਰ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਪਿੰਡ ਤਖਤਪੁਰਾ ਅਤੇ ਬਿਲਾਸਪੁਰ ਤੋਂ ਠੇਕੇ 'ਤੇ ਸ਼ਰਾਬ ਉਤਾਰ ਰਹੇ 2 ਕੈਂਟਰਾਂ ਨੂੰ ਜ਼ਬਤ ਕਰਕੇ 2 ਡਰਾਇਵਰਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਫੜ੍ਹੀਆਂ ਗਈਆਂ 2400 ਪੇਟੀਆਂ ਸ਼ਰਾਬ ਰਾਣੋ ਸੌਂਪੀ 'ਤੇ ਕੋਈ ਬੈਚ ਨੰਬਰ ਨਹੀਂ ਸੀ ਅਤੇ ਉਕਤ ਸ਼ਰਾਬ ਸਿੱਧੀ ਫੈਕਟਰੀ ਤੋਂ ਬਿਨਾਂ ਐਲ-13 ਲਾਈਸੈਂਸ ਜਾਰੀ ਕੀਤੇ ਬਰਾਚਾਂ 'ਚੋਂ ਆਈ ਸੀ।

ਰਾਤ 10 ਵਜੇ ਦੇ ਕਰੀਬ ਉਕਤ ਫੜੇ ਗਏ ਵਿਅਕਤੀਆਂ ਨੂੰ ਸ਼ਰਾਬ ਸਮੇਤ ਰਿਹਾਅ ਕਰ ਦਿੱਤਾ ਗਿਆ। ਇਸ ਸਬੰਧੀ ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਦਸਤਾਵੇਜ ਪੇਸ਼ ਕਰਨ ਦੇ ਬਾਅਦ ਉਕਤ ਦੋਸ਼ੀਆਂ ਨੂੰ ਛੱਡਿਆ ਗਿਆ ਹੈ।10 ਸਤੰਬਰ ਨੂੰ ਐੱਲ-13 ਤੋਂ ਕੋਈ ਵੀ ਪਰਮਿਟ ਜਾਰੀ ਨਹੀਂ ਹੋਇਆ। ਫੜ੍ਰੀ ਗਈ ਸ਼ਰਾਬ ਗੈਰ-ਕਾਨੂੰਨੀ ਸੀ ਅਤੇ ਨਾ ਹੀ ਪੁਲਸ ਵਲੋਂ ਫੜ੍ਹੇ ਗਏ ਇਸ ਮਾਲ ਸਬੰਧੀ ਆਬਕਾਰੀ ਵਿਭਾਗ ਨੂੰ ਕੋਈ ਸੂਚਨਾ ਦਿੱਤੀ ਗਈ। ਵਿਭਾਗ ਵਲੋਂ ਇਸ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।


Shyna

Content Editor

Related News