ਜ਼ਹਿਰੀਲੀ ਦਵਾਈ ਨਿਗਲਣ ਨਾਲ ਨਵ-ਵਿਆਹੁਤਾ ਦੀ ਮੌਤ

6/18/2019 11:46:06 PM

ਗੋਨਿਆਣਾ (ਗੋਰਾ ਲਾਲ)-ਗੋਨਿਆਣਾ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਕ ਨਵ-ਵਿਆਹੁਤਾ ਦੀ ਅੱਜ ਮੌਤ ਹੋ ਗਈ। ਸੂਤਰਾਂ ਅਨੁਸਾਰ ਵੀਰਪਾਲ ਕੌਰ (25) ਪਤਨੀ ਅਮਨਦੀਪ ਸਿੰਘ ਵਾਸੀ ਪਿੰਡ ਬਚੇਰ (ਸਿਰਸਾ) ਹਰਿਆਣਾ ਨੇ ਬੀਤੀ ਸ਼ਾਮ ਆਪਣੇ ਸਹੁਰੇ ਘਰ ਕਿਸੇ ਕਾਰਨ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਤਬੀਅਤ ਖਰਾਬ ਹੋਣ 'ਤੇ ਉਸ ਨੂੰ ਪਹਿਲਾਂ ਕਾਲਿਆਂਵਾਲੀ ਵਿਖੇ ਦਾਖਲ ਕਰਵਾਇਆ ਅਤੇ ਬਾਅਦ 'ਚ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਬਾਅਦ ਦੁਪਹਿਰ ਮੌਤ ਹੋ ਗਈ। ਉਕਤ ਹਸਪਤਾਲ ਦੇ ਡਾਕਟਰ ਨੇ ਇਸ ਸਬੰਧੀ ਥਾਣਾ ਸਿਰਸਾ ਦੀ ਪੁਲਸ ਨੂੰ ਸੂਚਿਤ ਦਿੱਤਾ ਹੈ। ਪੁਲਸ ਨੇ ਹਸਪਤਾਲ ਵਿਖੇ ਆ ਕੇ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

satpal klair

This news is Edited By satpal klair