ਪੀ. ਜੀ. ਆਈ. ਦੇ ਪਿੱਛੇ ਵਿਅਕਤੀ ਨੇ ਲਿਆ ਫਾਹ

Tuesday, Jun 18, 2019 - 10:43 PM (IST)

ਪੀ. ਜੀ. ਆਈ. ਦੇ ਪਿੱਛੇ ਵਿਅਕਤੀ ਨੇ ਲਿਆ ਫਾਹ

ਚੰਡੀਗੜ (ਸੁਸ਼ੀਲ)-ਪੀ. ਜੀ. ਆਈ. ਦੇ ਪਿੱਛੇ ਜੰਗਲ 'ਚ 40 ਸਾਲਾ ਵਿਅਕਤੀ ਨੇ ਸੋਮਵਾਰ ਦੇਰ ਰਾਤ ਦਰੱਖਤ ਨਾਲ ਫਾਹ ਲੈ ਲਿਆ। ਰਾਹਗੀਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਿਅਕਤੀ ਨੂੰ ਫਾਹ ਤੋਂ ਉਤਾਰਿਆ ਅਤੇ ਜੀ. ਐੱਮ. ਐੱਸ. ਐੱਚ.-16 ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਦੱਸਿਆ। ਮ੍ਰਿਤਕ ਦੀ ਪਛਾਣ ਨਵਾਂਗਰਾਓਂ ਨਿਵਾਸੀ ਸੰਦੀਪ ਕੁਮਾਰ ਵਜੋਂ ਹੋਈ। ਪੁਲਸ ਨੇ ਦੱਸਿਆ ਕਿ ਸੰਦੀਪ ਨਵਾਂਗਰਾਓਂ 'ਚ ਪਰਿਵਾਰ ਦੇ ਨਾਲ ਰਹਿੰਦਾ ਸੀ। ਸੈਕਟਰ-11 ਥਾਣਾ ਪੁਲਸ ਵਲੋਂ ਜਾਂਚ ਜਾਰੀ ਹੈ।


author

satpal klair

Content Editor

Related News