ਦੇਸ਼ ਵਿਚ ਕੌਰਵ ਕੌਣ ਹਨ, ਇਹ ਗੱਲ ਜਨਤਾ ਜਾਣਦੀ ਹੈ : ਤਰੁਣ ਚੁਘ

Thursday, Jan 12, 2023 - 12:22 PM (IST)

ਦੇਸ਼ ਵਿਚ ਕੌਰਵ ਕੌਣ ਹਨ, ਇਹ ਗੱਲ ਜਨਤਾ ਜਾਣਦੀ ਹੈ : ਤਰੁਣ ਚੁਘ

ਚੰਡੀਗੜ੍ਹ (ਹਰੀਸ਼ਚੰਦਰ): ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਜਾਣਦੇ ਹਨ ਕਿ ਇੱਥੇ ਕੌਰਵ ਕੌਣ ਹਨ। 1975 ’ਚ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦਾ ਅਪਮਾਨ ਕੀਤਾ, ਜਿਸ ਤਰ੍ਹਾਂ ਹਸਤਿਨਾਪੁਰ ਦੀ ਕਚਹਿਰੀ ਵਿਚ ਦ੍ਰੋਪਦੀ ਦਾ ਚੀਰਹਰਣ ਹੋਇਆ ਸੀ, ਉਝ ਹੀ ਦੇਸ਼ ਦੇ ਲੋਕਤੰਤਰ ਦਾ ਚੀਰਹਰਣ ਕੀਤਾ ਗਿਆ, ਪੂਰੇ ਦੇਸ਼ ਨੂੰ ਜੇਲ ਬਣਾ ਦਿੱਤਾ ਗਿਆ। ਵਿਧਾਨ ਸਭਾਵਾਂ ਦੀ ਮਿਆਦ ਵਧਾ ਦਿੱਤੀ। ਚੁਘ ਨੇ ਕਿਹਾ ਕਿ ਵੋਟ ਬੈਂਕ ਤੁਸ਼ਟੀਕਰਨ ਦੀ ਰਾਜਨੀਤੀ ਰਾਹੀਂ ਦੇਸ਼ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਅਪਮਾਨਿਤ ਕੀਤਾ, ਜਦੋਂ ਕਸ਼ਮੀਰੀ ਪੰਡਿਤਾਂ ਦਾ ਕਤਲੇਆਮ ਕੀਤਾ ਜਾ ਰਿਹਾ ਸੀ, ਉਹ ਜਿਹੜੇ ਹੱਥ ’ਤੇ ਹੱਥ ਰੱਖ ਕੇ ਬੈਠੇ ਸਨ, ਜਿਹੜੇ ਅੱਤਵਾਦੀਆਂ ਨੂੰ ਸ਼ਹਿ ਦੇ ਰਹੇ ਸਨ, ਉਹ ਕੌਰਵ ਹਨ। ਦੇਸ਼ ਦਾ ਹਰ ਬੱਚਾ ਜਾਣਦਾ ਹੈ ਕਿ ਦੇਸ਼ ਵਿਚ ਹੋਈਆਂ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਕਾਂਗਰਸ ਰਹੀ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਯਾਤਰਾ ਦੇ ਮੱਦੇਨਜ਼ਰ ਲੁਧਿਆਣਾ 'ਚ ਭਾਰੀ ਟ੍ਰੈਫਿਕ ਜਾਮ, ਤਸਵੀਰਾਂ ਵੇਖ ਖ਼ੁਦ ਹੀ ਲਾ ਲਓ ਅੰਦਾਜ਼ਾ

ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਵਲੋਂ ਭਾਰਤ ਜੋੜੋ ਯਾਤਰਾ ਦੇ ਪ੍ਰਭਾਵ ਕਾਰਣ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਮਸਜਿਦ ਵਿਚ ਜਾਣ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਤਰੁਣ ਚੁਘ ਨੇ ਕਿਹਾ ਕਿ ਦਿਗਵਿਜੇ ਸਿੰਘ ਇਸ ਮਹਾਭਾਰਤ ਦੇ ਸ਼ਕੁਨੀ ਹਨ। ਉਹ ਦੇਸ਼ ਦੇ ਅੰਦਰ ਜ਼ਹਿਰ ਘੋਲਣ ਅਤੇ ਕੌਰਵ ਰਾਜ ਦੇ ਰਾਜਕੁਮਾਰ ਨੂੰ ਮਾਨਸਿਕ ਤੌਰ ’ਤੇ ਜ਼ਹਿਰੀਲੀ ਖੁਰਾਕ ਦੇਣ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Anuradha

Content Editor

Related News