ਦੂਰਅੰਦੇਸ਼ੀ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੀ ਅਗਵਾਈ ਵਿਚ PCA ਨਵੀਆਂ ਬੁਲੰਦੀਆਂ ਵੱਲ

Friday, Nov 24, 2023 - 07:05 PM (IST)

ਮੋਹਾਲੀ- ਹਾਲ ਹੀ ਦੇ ਸਾਲਾਂ ਵਿੱਚ, ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਆਪਣੀ ਦੂਰਅੰਦੇਸ਼ੀ ਲੀਡਰਸ਼ਿਪ ਦੀ ਬਦੌਲਤ ਸਫਲਤਾ ਦੇ ਝੰਡੇ ਗੱਡਣ ਵਿਚ ਕਾਮਯਾਬ ਹੋਇਆ ਹੈ। ਜਿਵੇਂ ਕਿ ਅਸੀਂ ਦੀਵਾਲੀ ਦੇ ਤਿਉਹਾਰ ਦੀ ਰੌਣਕ ਵਿੱਚ ਖੁਸ਼ੀਆਂ ਮਨਾਉਂਦੇ ਹਾਂ, ਇਹ ਪੰਜਾਬ ਦੇ ਖਿਡਾਰੀਆਂ ਵਲੋਂ ਕੀਤੀਆਂ ਵੱਡੀਆਂ ਇਤਿਹਾਸਕ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਢੁੱਕਵਾਂ ਸਮਾਂ ਹੈ, ਜਿਨ੍ਹਾਂ ਨੇ ਪੰਜਾਬ ਨੂੰ ਕ੍ਰਿਕਟ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ‘ਤੇ ਪੁਹੰਚਾਇਆ ਹੈ। ਪੀ.ਸੀ.ਏ. ਨੇ ਨਾ ਸਿਰਫ਼ ਨਵੀਆਂ ਉਚਾਈਆਂ ਨੂੰ ਸਰ ਕੀਤਾ ਹੈ, ਸਗੋਂ ਭਾਰਤ ਵਿੱਚ ਇੱਕ ਕ੍ਰਿਕੇਟਿੰਗ ਪਾਵਰਹਾਊਸ ਵਜੋਂ ਆਪਣੀ ਸਥਿਤੀ ਨੂੰ ਵੀ ਮਜ਼ਬੂਤ ਕੀਤਾ ਹੈ। ਸ਼ਾਨਦਾਰ ਪ੍ਰਾਪਤੀਆਂ ਵਿੱਚੋਂ ਆਈ.ਪੀ.ਐੱਲ. ਟੂਰਨਾਮੈਂਟ ਮੈਚਾਂ ਦੀ ਸਫ਼ਲ ਮੇਜ਼ਬਾਨੀ ਮੌਕੇ ਇੱਕ ਮੈਚ ਦੌਰਾਨ ਸਭ ਤੋਂ ਵੱਧ ਟਿਕਟ ਦੀ ਵਿਕਰੀ ਦਾ ਰਿਕਾਰਡ ਕਾਇਮ ਕਰਨਾ ਸ਼ਾਮਲ ਹੈ। ਇਸ ਕਾਰਨਾਮੇ ਨੇ ਨਾ ਸਿਰਫ਼ ਪੀ.ਸੀ.ਏ. ਦੇ ਸੰਗਠਨਾਤਮਕ ਹੁਨਰ ਨੂੰ ਪ੍ਰਦਰਸ਼ਿਤ ਕੀਤਾ, ਬਲਕਿ ਪੰਜਾਬ ਵਿੱਚ ਕ੍ਰਿਕਟ ਸੱਭਿਆਚਾਰ ਨੂੰ ਵੀ ਵੱਡੇ ਪੱਧਰ ’ਤੇ ਉਭਾਰਿਆ ਹੈ।

ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਦਿੱਤਾ ਨਕਲੀ ਵੀਜ਼ਾ, ਮਾਰੀ 25 ਲੱਖ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

 ਪਹਿਲਾ ਸ਼ੇਰ-ਏ-ਪੰਜਾਬ ਕ੍ਰਿਕਟ ਕੱਪ ਸਥਾਨਕ ਪ੍ਰਤਿਭਾ ਨੂੰ ਸੇਧ ਦੇਣ ਲਈ ਪੀ.ਸੀ.ਏ. ਦੀ ਵਚਨਬੱਧਤਾ ਦੀ ਨਿਰੰਤਰ ਗਵਾਹੀ ਭਰ ਰਿਹਾ ਹੈ।ਇਸ ਪਹਿਲਕਦਮੀ ਨੇ ਨਾ ਸਿਰਫ਼ ਪੰਜਾਬ ਦੇ ਕ੍ਰਿਕੇਟ ਖਿਡਾਰੀਆਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ ਬਲਕਿ ਖਿਡਾਰੀਆਂ ਵਿੱਚ ਵਿਸ਼ਵਾਸ ਵੀ ਪੈਦਾ ਕੀਤਾ ਹੈ, ਜਿਸ ਨਾਲ ਖੇਤਰ ਵਿੱਚ ਕ੍ਰਿਕਟ ਦੇ ਸੁਨਹਿਰੇ ਭਵਿੱਖ ਦਾ ਆਗਾਜ਼ ਹੋਇਆ ਹੈ। 30 ਸਾਲਾਂ ਦੇ ਲੰਮੇ ਵਕਫ਼ੇ ਉਪਰੰਤ ਸਈਅਦ ਮੁਸ਼ਤਾਕ ਅਲੀ ਜਿੱਤਣਾ ਪੀ.ਸੀ.ਏ. ਲਈ ਇੱਕ ਇਤਿਹਾਸਕ ਪਲ ਹੈ। ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵੱਲੋਂ ਪੀ.ਸੀ.ਏ ਵਲੋਂ ਵੱਖਰੇ ਤੌਰ ‘ਤੇ 80 ਲੱਖ (ਬੀ.ਸੀ.ਸੀ.ਆਈ. ਦੁਆਰਾ ਘੋਸ਼ਿਤ ਕੀਤੀ ਗਈ ਰਕਮ ਦੇ ਬਰਾਬਰ) ਰੁਪਏ ਦੇ ਰਿਕਾਰਡ ਨਕਦ ਇਨਾਮ ਦੇਣ ਦੇ ਫੈਸਲੇ ਨਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਹੈ। ਪੀ.ਸੀ.ਏ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਤਰਾਸ਼ਨ ਲਈ, ਅੰਡਰ-14 ਟੂਰਨਾਮੈਂਟ ਕਈ ਸਾਲਾਂ ਦੇ ਵਕਫੇ ਤੋਂ ਬਾਅਦ ਮੁੜ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਸੀਨੀਅਰ ਅਤੇ ਉਮਰ ਵਰਗ ਦੀਆਂ ਟੀਮਾਂ ਲਈ ਪੇਸ਼ੇਵਰ ਕੋਚਿੰਗ ਅਤੇ ਸਹਿਯੋਗੀ ਸਟਾਫ ਦੀਆਂ ਵਿਸੇਸ਼ ਸੇਵਾਵਾਂ ਲਈਆਂ ਜਾ ਰਹੀਆਂ ਹਨ, ਜੋ ਅਜਿਹੇ ਪ੍ਰਤਿਭਾ ਪੂਲ ਅਤੇ ਬੈਂਚ ਸਟ੍ਰੈਂਥ ਨੂੰ ਬਣਾਉਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ ਜੋ ਭਵਿੱਖ ਲਈ ਮੀਲ ਪੱਥਰ ਸਾਬਤ ਹੋਵੇਗਾ। ਮਹਿਲਾ ਕ੍ਰਿਕਟ ਨੂੰ ਮਜ਼ਬੂਤ ਕਰਨ ਲਈ ਨਵੀਂ ਪ੍ਰਣਾਲੀ ਬਣਾਉਣ ਲਈ ਜ਼ੋਰਾਂ ‘ਤੇ ਕੰਮ ਚੱਲ ਰਿਹਾ ਹੈ, ਜਿਸ ਦੇ ਨਤੀਜੇ ਜਲਦ ਦੇਖਣ ਨੂੰ ਮਿਲਗੇ। 

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਕ੍ਰਿਕਟ ਦੇ ਖੇਤਰ ਤੋਂ ਪਰ੍ਹੇ, ਪੀ.ਸੀ.ਏ. ਨੇ ਸਮਾਜਿਕ ਜ਼ਿੰਮੇਵਾਰੀ ਦੀ ਮਜ਼ਬੂਤ ਭਾਵਨਾ ਪ੍ਰਦਰਸ਼ਿਤ ਕੀਤੀ ਹੈ। ਸੂਬੇ ਵਿੱਚ ਆਏ ਹੜ੍ਹਾਂ ਦੌਰਾਨ ਮੁੱਖ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦਾ ਯੋਗਦਾਨ ਦੇ ਕੇ ਲੋੜ ਦੇ ਸਮੇਂ ਵਿੱਚ ਮਨੁੱਖਤਾ ਦੀ ਸਹਾਇਤਾ ਕਰਨ ਲਈ ਐਸੋਸੀਏਸ਼ਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੀ.ਸੀ.ਏ ਮੋਹਾਲੀ ਨੇ ਦਰਸ਼ਕਾਂ ਲਈ ਮੈਚਾਂ ਸਮੇਂ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸਟੇਡੀਅਮ ਦੇ ਆਲੇ-ਦੁਆਲੇ ਟਰੈਫਿਕ ਭੀੜ ਨੂੰ ਘੱਟ ਕਰਨ, ਲਈ ਇੱਕ ਸ਼ਾਨਦਾਰ ਮੁਫ਼ਤ ਸ਼ਟਲ ਸੇਵਾ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਵਾਤਾਵਰਣ ਪੱਖੀ ਪਹਿਲਕਦਮੀ ਨੇ ਸਫਲਤਾਪੂਰਵਕ ਪਹੁੰਚਯੋਗਤਾ ਨੂੰ ਵਧਾਇਆ ਅਤੇ ਕ੍ਰਿਕਟ ਪ੍ਰੇਮੀਆਂ ਲਈ ਲੌਜਿਸਟਿਕਲ ਚੁਣੌਤੀਆਂ ਨੂੰ ਦੂਰ ਕੀਤਾ ਹੈ।

ਨਿਊ ਚੰਡੀਗੜ੍ਹ ਵਿਖੇ ਨਵੇਂ ਕ੍ਰਿਕੇਟ ਸਟੇਡੀਅਮ ਦਾ ਮੁਕੰਮਲ ਹੋਣਾ ਇੱਕ ਵੱਡੀ ਪ੍ਰਾਪਤੀ ਹੈ। ਇਹ ਅਤਿ-ਆਧੁਨਿਕ ਸਹੂਲਤ ਮੌਜੂਦਾ ਪ੍ਰਬੰਧ ਦੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਦਾ ਸਬੂਤ ਹੈ। ਇਹ ਸਟੇਡੀਅਮ ਕ੍ਰਿਕਟ ਦੀ ਉੱਤਮਤਾ ਦਾ ਕੇਂਦਰ ਬਣਨ ਲਈ ਤਿਆਰ ਹੈ, ਜੋ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਲਈ ਵਿਸ਼ਵ ਪੱਧਰੀ ਥਾਂ ਤੇ ਸਹੂਲਤ ਪ੍ਰਦਾਨ ਕਰਦਾ ਹੈ। ਸਫਲਤਾ ਦੀ ਅਗਵਾਈ ਕਰਨ ਵਾਲੀ ਸਹਿਯੋਗੀ ਭਾਵਨਾ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਲਾਈਫ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਅਟੁੱਟ ਸਮਰਥਨ ਪੀ.ਸੀ.ਏ. ਦੀਆਂ ਪ੍ਰਾਪਤੀਆਂ ਦਾ ਆਧਾਰ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਹਿਯੋਗ ਨੇ ਪੀ.ਸੀ.ਏ. ਦੀ ਸਫਲਤਾ ਦੇ ਸਫਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਜਿਵੇਂ ਹੁਣ ਅਸੀਂ ਇੱਕ ਹੋਰ ਨਵੇਂ ਸਾਲ ਦੀ ਉਡੀਕ ਵਿੱਚ ਹਾਂ, ਪੰਜਾਬ ਕ੍ਰਿਕਟ ਐਸੋਸੀਏਸ਼ਨ ਵੀ ਹੋਰ ਵੱਡੀਆਂ ਪ੍ਰਾਪਤੀਆਂ ਦੇ ਸਿਖਰ ’ਤੇ ਹੈ। ਨਵੇਂ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਅਤੇ ਬਾਕੀ ਪ੍ਰਬੰਧਕੀ ਟੀਮ ਨੇ ਪਿਛਲੇ ਪ੍ਰਧਾਨਾਂ ਦੀ ਵਿਰਾਸਤ ਨੂੰ ਨਾ ਸਿਰਫ਼ ਬਰਕਰਾਰ ਰੱਖਿਆ ਗਿਆ ਹੈ, ਸਗੋਂ ਵਧਾਇਆ ਵੀ ਗਿਆ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਪੀ.ਸੀ.ਏ. ਪੰਜਾਬ ਦੇ ਦਿਲ ਵਿੱਚ ਕ੍ਰਿਕਟ ਦੀ ਉੱਤਮਤਾ ਦਾ ਚਾਣਨ ਕਰਦਾ ਰਹੇਗਾ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News