ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਬਰਕਰਾਰ , ਲਵਾਈ ਦਾ ਭਾਅ ਹੋਇਆ ਦੁੱਗਣਾ

05/29/2020 5:57:36 PM

ਪਟਿਆਲਾ (ਪਰਮੀਤ): ਕੋਰੋਨਾ ਵਰਗੀ ਭਿਆਨਕ ਮਹਾਮਾਰੀ ਦੇ ਚੱਲਦਿਆਂ ਦੇਸ਼ ਭਰ 'ਚ ਲੱਗੇ ਲਾਕਡਾਊਨ ਦੇ ਕਾਰਨ ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚੋਂ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਜਾ ਚੁੱਕੇ ਹਨ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ 'ਚੋਂ ਜਾਣ ਕਾਰਨ ਝੋਨੇ ਦੀ ਲਵਾਈ ਦਾ ਵੱਡਾ ਸੰਕਟ ਆ ਖੜ੍ਹਾ ਹੋਇਆ ਹੈ, ਜਿਸ ਕਾਰਨ ਸੂਬੇ ਦੇ ਕਿਸਾਨ ਡੂੰਘੀ ਚਿੰਤਾਂ 'ਚ ਦਿਖਾਈ ਦੇ ਰਹੇ ਹਨ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੁਭਾਉਣ ਅਤੇ ਪੰਜਾਬ 'ਚ ਵਾਪਸ ਬੁਲਾਉਣ ਲਈ ਕਿਸਾਨਾਂ ਵਲੋਂ ਕਈ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ ਮਜ਼ਦੂਰਾਂ ਦੇ ਖਾਤਿਆਂ 'ਚੋਂ ਆਨਲਾਈਨ ਭੁਗਤਾਨ, ਸਥਾਈ ਨਿਵਾਸ, ਸ਼ਰਾਬ, ਰਾਸ਼ਨ, ਮੋਬਾਇਲ ਰਿਚਾਰਜ ਅਤੇ ਉਨ੍ਹਾਂ ਨੂੰ ਪੱਕੀਆਂ ਰਿਹਾਇਸ਼ਾਂ ਦੇਣ ਵਰਗੇ ਕਈ ਤਰ੍ਹਾਂ ਦੇ ਪਾਪੜ ਵੇਲੇ ਜਾ ਰਹੇ ਹਨ।

ਇਹ ਵੀ ਪੜ੍ਹੋ: ਨਿਯਮਾਂ ਨੂੰ ਛਿੱਕੇ ਟੰਗ ਚਹੇਤੇ ਨੂੰ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਲਾਉਣ ਕਾਰਨ ਮੰਤਰੀ ਰੰਧਾਵਾ ਮੁੜ ਵਿਵਾਦਾਂ 'ਚ

ਉੱਥੇ ਹੀ ਪ੍ਰਵਾਸੀ ਮਜ਼ਦੂਰ ਮੋਬਾਇਲ ਆਧਾਰਿਤ ਐਪ ਰਾਹੀਂ ਸੁਰੱਖਿਆ ਦੇ ਤੌਰ 'ਤੇ 25 ਫੀਸਦੀ ਐਡਵਾਂਸ ਦੀ ਮੰਗ ਕਰ ਰਹੇ ਹਨ। ਨਾਲ ਹੀ ਪੰਜਾਬ 'ਚ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸਾਲ ਝੋਨੇ ਦੀ ਲਵਾਈ 3200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੱਧ ਕੇ 7000 ਹੋ ਗਈ ਹੈ। ਪੰਜਾਬ ਸਰਕਾਰ ਵਲੋਂ 3.89 ਲੱਖ ਲੇਬਰ ਨੂੰ ਵਾਪਸ ਉਨ੍ਹਾਂ ਦੇ ਘਰਾਂ 'ਚ ਭੇਜਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਦੂਜੇ ਪਾਸੇ ਝੋਨਾ ਲਾਉਣ ਲਈ ਸਮੇਂ ਸੀਮਾ ਵੀ ਘਟਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਫਸਲਾਂ 'ਤੇ ਟਿੱਡੀ ਦਲ ਦੇ ਹਮਲੇ ਦਾ ਖਦਸ਼ਾ, ਕਿਸਾਨਾਂ ਦੇ ਚਿਹਰਿਆਂ 'ਤੇ ਛਾਈ ਪਲਿੱਤਣ

ਇਸ ਸਬੰਧੀ ਬਿਹਾਰ ਦੇ ਰਹਿਣ ਵਾਲੇ ਜੈ ਪ੍ਰਕਾਸ਼ ਦਾ ਕਹਿਣਾ ਹੈ ਕਿ ਉਹ ਝੋਨਾ ਲਾਉਣ ਲਈ ਤਿਆਰ ਹੈ ਬਸ਼ਰਤੇ ਕਿ ਸਾਨੂੰ 5500 ਰੁਪਏ ਪ੍ਰਤੀ ਏਕੜ ਲੁਆਈ ਮਿਲੇ। ਉਸਨੇ ਕਿਹਾ ਕਿ ਅਸੀਂ ਬਹੁਤ ਥੋੜੇ ਹੀ ਬੰਦੇ ਪੰਜਾਬ 'ਚ ਰਹਿ ਗਏ ਹਾਂ।ਦੱਸਣਯੋਗ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਇਸ ਗੱਲੋਂ ਵੀ ਵੱਧ ਗਈਆਂ ਹਨ ਕਿ ਪਿਛਲੇ ਸਾਲ ਜੋ ਬੀਜ 58 ਰੁਪਏ ਕਿਲੋ ਮਿਲ ਰਿਹਾ ਸੀ, ਐਤਕੀਂ ਉਹ 150 ਰੁਪਏ ਕਿਲੋ ਮਿਲ ਰਿਹਾ ਹੈ। ਪਿਛਲੇ ਸਾਲ 29.30  ਲੱਖ ਹੈਕਟੇਅਰ ਵਿਚ ਝੋਨਾ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ:   ਪਿੰਡ ਨੰਗਲੀ (ਜਲਾਲਪੁਰ) 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 4 ਹੋਰ ਨਵੇਂ ਮਾਮਲੇ ਆਏ ਸਾਹਮਣੇ


Shyna

Content Editor

Related News