ਸ਼ਰਮਨਾਕ: ਤਬਲਾ ਤੇ ਪਾਠ ਸਿੱਖਣ ਆਉਂਦੇ ਨਾਬਾਲਗ ਲੜਕੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪਾਠੀ ਗ੍ਰਿਫ਼ਤਾਰ

Wednesday, Sep 13, 2023 - 02:20 AM (IST)

ਸ਼ਰਮਨਾਕ: ਤਬਲਾ ਤੇ ਪਾਠ ਸਿੱਖਣ ਆਉਂਦੇ ਨਾਬਾਲਗ ਲੜਕੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪਾਠੀ ਗ੍ਰਿਫ਼ਤਾਰ

ਮਲੋਟ (ਸ਼ਾਮ ਜੁਨੇਜਾ) : ਪਿੰਡ ਮਲੋਟ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਇਕ ਨਾਬਾਲਗ ਲੜਕੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਲੜਕੇ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਗ੍ਰੰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਗੋਰੇ ਵੀ ਫੈਨ ਹਨ ਕੈਲਗਰੀ ਵਾਲੇ ਪਾਲੀ ਵਿਰਕ ਦੀ Quality Transmission ਦੇ, ਦੇਖੋ ਦਿਲਚਸਪ ਇੰਟਰਵਿਊ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਜਿਸ ਦੀ ਉਮਰ ਸਵਾ 11 ਸਾਲ ਹੈ, ਮਾਝਾ ਪੱਤੀ ਪਿੰਡ ਮਲੋਟ 'ਚ ਸਥਿਤ ਗੁਰਦੁਆਰਾ ਸਾਹਿਬ ਦੇ ਪਾਠੀ ਮਹਾਵੀਰ ਸਿੰਘ ਕੋਲੋਂ ਪਾਠ ਕਰਨਾ ਤੇ ਤਬਲਾ  ਵਜਾਉਣਾ ਸਿੱਖਦਾ ਹੈ। ਲੜਕੇ ਨੇ 11 ਸਤੰਬਰ ਨੂੰ ਘਰ ਆ ਕੇ ਦੱਸਿਆ ਕਿ ਉਕਤ ਪਾਠੀ ਉਸ ਨਾਲ ਗਲਤ ਕੰਮ ਕਰਦਾ ਹੈ ਅਤੇ ਪਹਿਲਾਂ ਤੋਂ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਹੈ। ਇਸ ਸਬੰਧੀ ਥਾਣਾ ਸਦਰ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਪਾਠੀ ਮਹਾਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕੱਟਿਆਂਵਾਲੀ ਵਿਰੁੱਧ ਐੱਫਆਈਆਰ. ਨੰਬਰ 97 ਮਿਤੀ 11/9/23 ਅ/ਧ 377, 295 ਆਈਪੀਸੀ, 3, 4, ਪੋਕਸੋ ਐਕਟ 2012 ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : OMG! ਪੰਜਾਬ, ਚੰਡੀਗੜ੍ਹ ’ਚੋਂ ਹਰ ਮਹੀਨੇ ਚੋਰੀ ਹੋ ਜਾਂਦੇ ਹਨ ਡੇਢ ਕਰੋੜ ਦੇ ਮੋਬਾਇਲ, ਜਾਣੋ ਪੂਰੇ ਦੇਸ਼ ਦੇ ਅੰਕੜੇ

ਪੁਲਸ ਵੱਲੋਂ ਪਾਠੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਪਾਠੀ ਕਰੀਬ 12 ਸਾਲ ਤੋਂ ਪਿੰਡ ਦੇ ਇਸ ਗੁਰਦੁਆਰਾ ਸਾਹਿਬ 'ਚ ਡਿਊਟੀ ਨਿਭਾ ਰਿਹਾ ਹੈ। ਪੀੜਤ ਧਿਰ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ 'ਤੇ ਕੁਝ ਵਿਅਕਤੀਆਂ ਵੱਲੋਂ ਰਾਜ਼ੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News