ਅਮਨ ਅਰੋੜਾ ਦਾ ਬਿਆਨ, ਕਿਹਾ- ਪਾਰਟੀ ਸੁਪਰੀਮੋ ਜਿਸ ਨੂੰ ਚਾਹੁਣ ਅਹੁਦਾ ਦੇਣਗੇ (ਵੀਡੀਓ)

Monday, Mar 14, 2022 - 03:02 PM (IST)

ਸੁਨਾਮ (ਪ੍ਰਿੰਸ) : ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅਤੇ ਜੋ ਲੋਕ ਉਮੀਦ ਛੱਡ ਚੁੱਕੇ ਸਨ ਸਨ ਕਿ ਪੰਜਾਬ ਵਿੱਚ ਕੋਈ ਸਹੀ ਕੰਮ ਹੋਵੇਗਾ, ਉਨ੍ਹਾਂ ਦੀਆਂ ਉਮੀਦਾਂ ਫਿਰ ਜਾਗ ਉਠੀਆਂ ਹਨ। 16 ਤਾਰੀਖ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਭਗਵੰਤ ਮਾਨ ਸਹੁੰ ਚੁੱਕਣਗੇ। ਮੰਤਰੀ ਮੰਡਲ ਦੀ ਜੋ ਲਿਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਹ ਫਰਜ਼ੀ ਹੈ, ਉਹ ਓਵਰ ਅਸਾਈਨਮੈਂਟ 'ਚ ਲੋਕ ਆਪਣੇ ਵੱਲੋਂ ਬਣਾ ਕੇ ਵਾਇਰਲ ਕਰ ਰਹੇ ਹਨ।

ਇਹ ਵੀ ਪੜ੍ਹੋ : ਸਰਕਾਰ ਬਦਲਣ ਦੇ ਨਾਲ ਨਗਰ ਕੌਂਸਲ ਦੀ ਪ੍ਰਧਾਨਗੀ ਬਦਲਣ ਦੇ ਵੀ ਚਰਚੇ

ਮੰਤਰੀ ਮੰਡਲ ਦੀ ਗੱਲ ਕਰੀਏ ਤਾਂ ਮੈਂ ਕਦੇ ਆਪਣੇ ਲਈ ਕੁਝ ਨਹੀਂ ਮੰਗਿਆ, ਮੇਰਾ ਕੰਮ ਸਿਰਫ਼ ਆਪਣਾ ਕੰਮ ਕਰਨਾ ਹੈ, ਫਲ਼ ਮੰਗਣਾ ਨਹੀਂ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਿਸ ਨੂੰ ਚਾਹੁਣ ਅਹੁਦਾ ਦੇਣਗੇ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰੇਗੀ, ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਨਸ਼ਿਆਂ ਦੇ ਪੈਕਟ ਖੋਹ ਕੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਅੰਮ੍ਰਿਤਸਰ ਰੈਲੀ 'ਚ PRTC ਦੀਆਂ ਸਰਕਾਰੀ ਬੱਸਾਂ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਇਹ ਸਭ ਵਿਰੋਧੀ ਦਲ ਦੀਆਂ ਬਣਾਈਆਂ ਖ਼ਬਰਾਂ ਹਨ, ਆਮ ਆਦਮੀ ਪਾਰਟੀ ਵੱਲੋਂ ਅੱਜ ਤੱਕ ਨਾ ਤਾਂ ਕੋਈ ਫਜ਼ੂਲ-ਖਰਚੀ ਹੋਈ ਹੈ ਤੇ ਨਾ ਹੀ ਹੋਵੇਗੀ।


author

Harnek Seechewal

Content Editor

Related News