ਚੰਡੀਗੜ੍ਹ : ''ਪ੍ਰਧਾਨ ਮੰਤਰੀ ਉੱਜਵਲਾ ਯੋਜਨਾ-2'' ਦੀ ਸ਼ੁਰੂਆਤ

12/26/2018 3:48:20 PM

ਚੰਡੀਗੜ੍ਹ (ਮਨਮੋਹਨ) : 'ਪ੍ਰਧਾਨ ਮੰਤਰੀ ਉੱਜਵਲਾ ਯੋਜਨਾ-2' ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀਆਂ ਔਰਤਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਸਕੀਮ ਨੂੰ ਪਹਿਲੇ ਪੱਧਰ ਤਹਿਤ 1 ਮਈ, 2016 ਨੂੰ ਸ਼ੁਰੂ ਕੀਤਾ ਗਿਆ ਸੀ। ਸਾਲ 2016 ਤੋਂ ਲੈ ਕੇ ਹੁਣ ਤੱਕ 5.6 ਕਰੋੜ ਕੁਨੈਕਸ਼ਨ ਗਰੀਬੀ ਰੇਖਾ ਤੋਂ ਹੇਠਾਂ ਲੋਕਾਂ ਨੂੰ ਦਿੱਤੇ ਜਾ ਚੁੱਕੇ ਹਨ ਅਤੇ 6 ਕਰੋੜ ਦਾ ਆਂਕੜਾ 31 ਦਸੰਬਰ ਤੱਕ ਪੂਰੇ ਭਾਰਤ 'ਚ ਪੂਰਾ ਕਰ ਲਿਆ ਜਾਵੇਗਾ, ਜਦੋਂ ਕਿ ਪੰਜਾਬ 'ਚ ਹੁਣ ਤੱਕ 11.36 ਲੱਖ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। 
ਇਸ ਵਾਰ ਐਲਾਨੀ ਗਈ ਯੋਜਨਾ ਮੁਤਾਬਕ ਪੰਜਾਬ 'ਚ 'ਪ੍ਰਧਾਨ ਮੰਤਰੀ ਉੱਜਵਲਾ ਯੋਜਨਾ' 'ਚ 7 ਨਵੀਆਂ ਸ਼੍ਰੇਣੀਆਂ ਨੂੰ ਜੋੜਿਆ ਗਿਆ ਹੈ ਤਾਂ ਜੋ ਇਨ੍ਹਾਂ ਸ਼੍ਰੇਣੀਆਂ ਦੀਆਂ ਔਰਤਾਂ ਨੂੰੰ ਵੀ ਐੱਲ. ਪੀ. ਜੀ. ਕੁਨੈਕਸ਼ਨ ਦਿੱਤੇ ਜਾਣ। 'ਕੈਬਨਿਟ ਕਮੇਟੀ ਆਨ ਇਕੋਨਾਮਿਕ ਅਫੇਅਰਜ਼' ਨੇ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਆਪਣੇ ਇਕ ਨਵੇਂ ਫੈਸਲੇ ਰਾਹੀਂ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਫਤ ਐੱਲ. ਪੀ. ਜੀ. ਕੁਨੈਕਸ਼ਨ ਰਿਲੀਜ਼ ਕਰਨ ਦਾ ਨਿਯਮ ਰੱਖਿਆ ਹੈ, ਜੋ ਪਹਿਲੇ ਪੱਧਰ 'ਚ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਨ। ਪਹਿਲੇ ਪੱਧਰ ਦੀ ਯੋਜਨਾ ਦਾ ਲਾਭ ਨਾ ਲੈ ਸਕਣ ਵਾਲੇ ਲੋਕ ਸਿਰਫ ਕੇ. ਵਾਈ. ਸੀ. ਮਤਲਬ ਕਿ 'ਉਪਭੋਗਤਾ ਪਛਾਣ ਆਧਾਰ' ਦਿਖਾ ਕੇ ਇਸ ਯੋਜਨਾ ਦਾ ਫਾਇਦਾ ਚੁੱਕ ਸਕਦੇ ਹਨ। 


Babita

Content Editor

Related News