ਪੈਰਾਮਾਊੁਂਟ ਪਬਲਿਕ ਸਕੂਲ ਲਹਿਰਾ ਨੂੰ ਮਿਲੀ ਸੀ.ਆਈ.ਐੱਸ.ਸੀ.ਈ ਨਵੀਂ ਦਿੱਲੀ ਤੋਂ ਮਾਨਤਾ

05/21/2021 5:18:58 PM

ਚੀਮਾ ਮੰਡੀ (ਦਲਜੀਤ ਸਿੰਘ ਬੇਦੀ) : ਵਿੱਦਿਆ ਦੇ ਖ਼ੇਤਰ ਵਿੱਚ ਪਛੜੇ ਇਲਾਕੇ ਲਹਿਰਾ ਵਿਖੇ ਚੱਲ ਰਹੇ ਪੈਰਾਮਾਊੁਂਟ ਪਬਲਿਕ ਸਕੂਲ ਨੇ ਸੀ.ਆਈ.ਐੱਸ.ਸੀ.ਈ, ਨਵੀਂ ਦਿੱਲੀ ਤੋਂ ਮਾਨਤਾ ਹਾਸਲ ਕਰ ਲਈ ਹੈ, ਜਿਸ ਦਾ ਮਾਨਤਾ ਨੰਬਰ ਪੀ.ਯੂ.172 ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਨੇ ਦੱਸਿਆ ਕਿ ਸੀ.ਆਈ.ਐੱਸ.ਸੀ.ਈ. ਨਵੀਂ ਦਿੱਲੀ ਤੋਂ ਮਾਨਤਾ ਮਿਲਣ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਉੱਚ ਪੱਧਰੀ ਸਿੱਖਿਆ ਦੇਣ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਇਹ ਸਕੂਲ 2020 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਇਸ ਸਕੂਲ ਨੇ ਸੀ.ਆਈ.ਐੱਸ.ਸੀ.ਈ ਤੋਂ ਮਾਨਤਾ ਹਾਸਲ ਕਰ ਲਈ ਹੈ ਜੋ ਕਿ ਇਸ ਸਕੂਲ ਲਈ ਇੱਕ ਵੱਡੀ ਪ੍ਰਾਪਤੀ ਹੈ। ਸਕੂਲ ਵਿੱਚ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਬੱਚੇ ਵਿੱਦਿਆ ਹਾਸਲ ਕਰ ਰਹੇ ਹਨ। ਪਿਛਲੇ ਸਾਲ ਤਾਲਾਬੰਦੀ ਦੌਰਾਨ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਇੱਕ ਉਚ ਪੱਧਰੀ ਆਨਲਾਈਨ ਪੜ੍ਹਾਈ ਕਰਾਈ ਗਈ, ਜਿਸ ਨਾਲ ਸੈਸ਼ਨ 2020-21 ਵਿੱਚ ਬੱਚਿਆਂ ਦਾ ਨਤੀਜਾ ਸ਼ਾਲਾਘਾਯੋਗ ਰਿਹਾ,ਜਿਸ ਕਾਰਨ ਇਸ ਸਾਲ ਵੀ ਮਾਪਿਆਂ ਵਿੱਚ ਆਪਣੇ ਬੱਚਿਆਂ ਦੇ ਇਸ ਸਕੂਲ ਵਿੱਚ ਦਾਖ਼ਲੇ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਾਲ ਵੀ ਬੱਚਿਆਂ ਨੂੰ ਲਾਈਵ ਕਲਾਸਾਂ, ਵੀਡੀਓ ਲੈਕਚਰ ਅਤੇ ਵੱਖ-ਵੱਖ ਐਕਟੀਵਿਟੀ ਵਿਧੀ ਰਾਹੀ ਇੱਕ ਉੱਚ ਪੱਧਰੀ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਵੱਲੋਂ ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ।


Shyna

Content Editor

Related News