ਸਬ ਡਵੀਜ਼ਨ ਧੂਰੀ ਦੇ ਪਰਮਜੀਤ ਸਿੰਘ ਹੋਣਗੇ ਨਵੇਂ DSP
Monday, Jun 15, 2020 - 10:34 PM (IST)
ਸੰਗਰੂਰ,(ਵਿਜੈ ਕੁਮਾਰ ਸਿੰਗਲਾ)- ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਦੇ ਤਬਾਦਲਿਆਂ ਤੋਂ ਬਾਅਦ ਹੁਣ ਡੀਐੱਸਪੀ ਪੱਧਰ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਨਵੀਆਂ ਕੀਤੀਆਂ ਬਦਲੀਆਂ ਵਿੱਚ ਸਬ ਡਵੀਜ਼ਨ ਧੂਰੀ ਦੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਦਾ ਤਬਾਦਲਾ ਬਰਨਾਲਾ ਵਿਖੇ ਹੋ ਗਿਆ ਹੈ। ਜਦ ਕਿ ਬਰਨਾਲਾ ਵਿਖੇ ਤੈਨਾਤ ਪਰਮਜੀਤ ਸਿੰਘ ਡੀਐੱਸਪੀ ਨੂੰ ਸਬ-ਡਵੀਜ਼ਨ ਧੂਰੀ ਦਾ ਨਵਾਂ ਡੀਐਸਪੀ ਨਿਯੁਕਤ ਕੀਤਾ ਗਿਆ ਹੈ। ਹੁਣ ਸਬ ਡਵੀਜ਼ਨ ਧੂਰੀ ਦੇ ਪਰਮਜੀਤ ਸਿੰਘ ਬਰਨਾਲਾ ਨਵੇਂ ਡੀਐੱਸਪੀ ਹੋਣਗੇ।