ਲੋਹੇ ਦੀਆਂ ਪਾਈਪਾਂ ਦੇ ਸਹਾਰੇ ਪਾਕਿਸਤਾਨੀ ਘੁਸਪੈਠੀਆਂ ਨੇ ਕੀਤੀ ਘੁਸਪੈਠ ਦੀ ਕੋਸ਼ਿਸ਼

Friday, Jan 01, 2021 - 12:53 PM (IST)

ਲੋਹੇ ਦੀਆਂ ਪਾਈਪਾਂ ਦੇ ਸਹਾਰੇ ਪਾਕਿਸਤਾਨੀ ਘੁਸਪੈਠੀਆਂ ਨੇ ਕੀਤੀ ਘੁਸਪੈਠ ਦੀ ਕੋਸ਼ਿਸ਼

ਫਾਜ਼ਿਲਕਾ (ਨਾਗਪਾਲ, ਲੀਲਾਧਰ): ਭਾਰਤ ਤੋਂ ਹਰ ਵਾਰ ਮੂੰਹ ਦੀ ਖਾਣ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ ਨਹੀ ਆ ਰਿਹਾ ਅਤੇ ਅਕਸਰ ਭਾਰਤੀ ਸਰਹੱਦ ’ਚ ਘੁਸਪੈਠ ਦੀ ਘਟੀਆ ਕੋਸ਼ਿਸ਼ ਕਰਦਾ ਰਹਿੰਦਾ ਹੈ। ਭਾਰੀ ਸਰਦੀ ਅਤੇ ਗਹਿਰੀ ਧੁੰਦ ਦੇ ਇਸ ਮੌਸਮ ’ਚ ਭਾਰਤ-ਪਾਕ ਸਰਹੱਦ ’ਤੇ ਤੈਨਾਤ ਬੀ. ਐੱਸ. ਐੱਫ. ਦੇ ਸੁਚੇਤ ਅਧਿਕਾਰੀ ਅਤੇ ਜਵਾਨ ਪਾਕਿਸਤਾਨ ਦੇ ਮਾਡ਼ੇ ਇਰਾਦਿਆਂ ਨੂੰ ਨਾਕਾਮ ਕਰ ਰਹੇ ਹਨ। ਭਾਰਤ-ਪਾਕ ਸਰਹੱਦ ’ਤੇ ਬੀ. ਐੱਸ. ਐੱਫ. ਵੱਲੋਂ ਸਰਦੀ ਅਤੇ ਧੁੰਦ ਦੌਰਾਨ ਚਲਾਏ ਜਾ ਰਹੀ ਵਿਸ਼ੇਸ਼ ਚੌਕਸੀ ਮੁਹਿੰਮ ਤਹਿਤ ਫਾਜ਼ਿਲਕਾ ਸੈਕਟਰ ਦੇ ਅੰਤਰਰਾਸ਼ਟਰੀ ਸਰਹੱਦ ਚੌਕੀ ਸਾਦਕੀ ਦੇ ਨਾਲ ਲਗਦੀ ਸੇਰਵਾਲਾ ਬਾਰਡਰ ਨਿਰੀਖਣ ਚੌਕੀ ਨੇਡ਼ੇ ਬੀ. ਐੱਸ. ਐੱਫ. ਦੇ 181 ਬਟਾਲੀਅਨ ਦੇ ਜਵਾਨਾਂ ਨੇ ਰਾਤ ਦੇ ਆਖਰੀ ਪਹਿਰ 2 ਵਜੇ ਦੇ ਕਰੀਬ ਪਕਿਸਤਾਨ ਵੱਲੋਂ ਕਰੀਬ ਅੱਧਾ ਦਰਜਨ ਪਾਕਿਸਤਾਨੀ ਘੁਸਪੈਠੀਆਂ ਨੇ ਭਾਰਤੀ ਸਰਹੱਦ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗਹਿਰੀ ਧੁੰਦ ਅਤੇ ਹਨੇਰੇ ਦਾ ਫਾਇਦਾ ਲੈਂਦੇ ਹੋਏ ਪਾਕਿਸਤਾਨ ਵੱਲੋਂ ਕੰਡੇਦਾਰ ਤਾਰ ਦੇ ਉਪਰ ਲੋਹੇ ਦੀ 26 ਫੁੱਟ ਲੰਬੀ ਪਾਇਪ ਅਤੇ ਲੋਹੇ ਦੇ ਪੈਡ ਦੇ ਸਹਾਰੇ ਭਾਰਤੀ ਸਰਹੱਦ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਗਸ਼ਤ ਦੌਰਾਨ ਹੈੱਡ ਕਾਂਸਟੇਬਲ ਭੋਪਾਲ ਸਿੰਘ ਅਤੇ ਹੋਰ ਜਵਾਨਾਂ ਨੇ ਜਦੋਂ ਉਨ੍ਹਾਂ ਨੂੰ ਲਲਕਾਰਿਆਂ ਅਤੇ 9 ਰਾਉਂਡ ਫਾਇਰ ਕੀਤੇ ਤਾਂ ਘੁਸਪੈਠੀਏ ਪਾਕਿਸਤਾਨ ਵੱਲ ਵਾਪਸ ਭੱਜ ਗਏ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਹਥਿਆਰ ਵੀ ਸਨ।

ਇਸ ਮੁਹਿੰਮ ਤਹਿਤ ਬੀ. ਐੱਸ. ਐੱਫ. ਵੱਲੋਂ ਲੋਹੇ ਦੀਆਂ ਪਾਈਪਾਂ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਘੁਸਪੈਠ ਲਈ ਘੁਸਪੈਠੀਆਂ ਨੇ ਪੰਜਾਬ ਫਰੰਟੀਅਰ ’ਚ ਸ਼ਾਇਦ ਇਸ ਤਰ੍ਹਾਂ ਦੀ ਪਹਿਲੀ ਵਾਰ ਕੋਸ਼ਿਸ਼ ਕੀਤੀ ਹੈ, ਜਿਸ ’ਚ ਲੋਹੇ ਦੀਆਂ ਪਾਈਪਾਂ ਦੀ ਵਰਤੋਂ ਕੀਤੀ ਗਈ ਹੈ।


author

Shyna

Content Editor

Related News