ਪਾਕਿਸਤਾਨ ਵਲੋਂ ਵਹਿਣ ਵਾਲੇ ਪਾਣੀ ’ਤੇ ਲੱਗੇਗੀ ਰੋਕ, ਵਧੇਗੀ ਹਰੀਕੇ ਪੱਤਣ ਦੀ ਡੂੰਘਾਈ

02/16/2024 11:19:27 AM

ਚੰਡੀਗੜ੍ਹ (ਅਸ਼ਵਨੀ) - ਸਤਲੁਜ-ਬਿਆਸ ਦਰਿਆਵਾਂ ਦੇ ਸੰਗਮ ਵਾਲੇ ਹਰੀਕੇ ਪੱਤਣ ਰਾਹੀਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ’ਤੇ ਰੋਕ ਲੱਗੇਗੀ। ਇਹ ਸੰਭਵ ਹੋਵੇਗਾ ਕਿ ਹਰੀਕੇ ਪੱਤਣ ਦੀ ਪਾਣੀ ਸਟੋਰੇਜ ਸਮਰੱਥਾ ਵਿਚ ਵਾਧਾ ਹੋਵੇਗਾ। ਇਸ ਲਈ ਪੰਜਾਬ ਜਲ ਸਰੋਤ ਵਿਭਾਗ ਨੇ ਹਰੀਕੇ ਪੱਤਣ ਤੋਂ ਗਾਰ ਕੱਢ ਕੇ ਡੂੰਘਾਈ ਵਧਾਉਣ ਦੀ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ। ਇਹ ਸਕੀਮ ਨੂੰ ਸਾਲ ਦਰ ਸਾਲ ਵੱਖ-ਵੱਖ ਪੜਾਵਾਂ ਵਿਚ ਮੁਕੰਮਲ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਮਿਮੀ ਚੱਕਰਵਰਤੀ ਨੇ ਮਮਤਾ ਨੂੰ ਸੌਂਪਿਆ ਅਸਤੀਫਾ, ਕਿਹਾ- ਸਿਆਸਤ ਮੇਰੇ ਵੱਸ ਦੀ ਗੱਲ ਨਹੀਂ

ਪਹਿਲੇ ਪੜਾਅ ਦਾ ਕੰਮ ਮਾਨਸੂਨ ਤੋਂ ਪਹਿਲਾਂ ਮੁਕੰਮਲ ਕਰਨ ਦੀ ਤਜਵੀਜ਼ ਹੈ। ਵਿਭਾਗ ਵਲੋਂ ਕੋਸ਼ਿਸ਼ ਹੈ ਕਿ ਅਗਲੇ ਕੁਝ ਦਿਨਾਂ ਵਿਚ ਪਹਿਲੇ ਪੜਾਅ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਮੀਹ ਦੌਰਾਨ ਹਰੀਕੇ ਪੱਤਣ ਵਿਚ ਵੱਧ ਤੋਂ ਵੱਧ ਪਾਣੀ ਸਟੋਰ ਕੀਤਾ ਜਾ ਸਕੇ। ਪਹਿਲੇ ਪੜਾਅ ਦੀ ਯੋਜਨਾ ''ਤੇ ਕਰੀਬ 1126.67 ਲੱਖ ਰੁਪਏ ਖਰਚ ਕੀਤੇ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਇਸ ਯੋਜਨਾਂ ਦੇ ਪੂਰੇ ਹੋਣ ’ਤੇ ਪੰਜਾਬ ਅਤੇ ਰਾਜਸਥਾਨ ਦੇ ਵੱਡੇ ਇਲਾਕੇ ਵਿਚ ਸੰਚਾਈ ਅਤੇ ਪੀਣ ਯੋਗ ਪਾਣੀ ਦੀ ਸੁਵਿਧਾ ਨੂੰ ਬੇਹਤਰ ਬਣਾਉਣ ਵਿਚ ਮੱਦਦ ਮਿਲੇਗੀ। ਉੱਥੇ ਹੀ, ਹਰੀਕੇ ਪੱਤਣ ਸਤਲੁਜ-ਬਿਆਸ ਦਰਿਆ ਦੇ ਪਾਣੀ ਨੂੰ ਸੰਤੁਲਿਤ ਰੱਖਣ ਵਿਚ ਸਹਾਇਕ ਹੋਵੇਗਾ, ਜਿਸ ਨਾਲ ਦਰਿਆਵਾਂ ਵਿਚ ਵੱਧ ਰਹੇ ਪਾਣੀ ਨਾਲ ਆਸ-ਪਾਸ ਦੇ ਪਿੰਡ ਵਿਚ ਹੜਾਂ ਦੇ ਸੰਕਟ ਤੋਂ ਛੁਟਕਾਰਾ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News