ਮਲੌਦ ਪੁਲਸ ਵਲੋਂ ਕਿੱਲੋ ਅਫੀਮ ਸਮੇਤ ਵਿਅਕਤੀ ਗ੍ਰਿਫਤਾਰ

Wednesday, Aug 14, 2019 - 08:05 PM (IST)

ਮਲੌਦ ਪੁਲਸ ਵਲੋਂ ਕਿੱਲੋ ਅਫੀਮ ਸਮੇਤ ਵਿਅਕਤੀ ਗ੍ਰਿਫਤਾਰ

ਮਲੌਦ,(ਇਕਬਾਲ): ਥਾਣਾ ਮਲੌਦ ਪੁਲਸ ਵਲੋਂ ਪੁਲਸ ਜ਼ਿਲ੍ਹਾ ਖੰਨਾ ਦੇ ਪੰਜਾਬ ਦੇ ਡੀ. ਜੀ. ਪੀ ਸ੍ਰੀ ਦਿਨਕਰ ਗੁਪਤਾ, ਐੱਸ. ਐੱਸ. ਪੀ. ਸ: ਗੁਰਸ਼ਰਨਦੀਪ ਸਿੰਘ ਗਰੇਵਾਲ ਤੇ ਡੀ. ਐਸ. ਪੀ ਪਾਇਲ ਸੁਰਜੀਤ ਸਿੰਘ ਧਨੋਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐਸ. ਐਚ. ਓ ਮਲੌਦ ਸਬ ਇੰਸਪੈਕਟਰ ਨਛੱਤਰ ਸਿੰਘ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ। ਜਿਸ ਦੌਰਾਨ ਮੁਹਿੰਮ ਤਹਿਤ ਇਕ ਵਿਆਕਤੀ ਨੂੰ 1 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ ਪਾਇਲ ਸੁਰਜੀਤ ਸਿੰਘ ਧਨੋਆ ਪੀ. ਪੀ. ਐੱਸ ਨੇ ਦੱਸਿਆ ਕਿ ਐਸ. ਐਚ. ਓ ਮਲੌਦ ਸਬ ਇੰਸਪੈਕਟਰ ਨਛੱਤਰ ਸਿੰਘ ਦੀ ਨਿਗਰਾਨੀ ਹੇਠ ਏ. ਐਸ. ਆਈ ਤਰਸੇਮ ਕੁਮਾਰ, ਏ. ਐਸ. ਆਈ ਸੁਖਦੇਵ ਸਿੰਘ, ਏ. ਐਸ. ਆਈ ਗੁਰਜੰਟ ਸਿੰਘ, ਹੋਲਦਾਰ ਜਗਪ੍ਰੀਤ ਸਿੰਘ, ਸਿਪਾਹੀ ਹਰਬੰਸ ਸਿੰਘ, ਸਿਪਾਹੀ ਪਰਮਿੰਦਰ ਸਿੰਘ ਅਧਾਰਤ ਪੁਲਸ ਪਾਰਟੀ ਨੇ ਬੱਸ ਸਟੈਂਡ ਕਿਸ਼ਨਪੁਰਾ ਕੋਲ ਇਕ ਵਿਆਕਤੀ ਨੂੰ 1 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ। ਕਥਿਤ ਦੋਸ਼ੀ ਨੇ ਆਪਣਾ ਨਾਂ ਟਹਿਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਕਬਰਪੁਰ ਉਰਫ ਮੁਰਾਦਮਾਜਰਾ ਥਾਣਾ ਜੁਲਕਾਂ ਜਿਲ੍ਹਾ ਪਟਿਆਲਾ ਦੱਸਿਆ ਹੈ। ਕਥਿਤ ਦੋਸ਼ੀ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਏ. ਐਸ. ਆਈ ਤਰਸੇਮ ਕੁਮਾਰ, ਰੀਡਰ ਏ. ਐਸ. ਆਈ ਸੁਦਾਗਰ ਸਿੰਘ, ਹੌਲਦਾਰ ਸੁਰਜੀਤ ਸਿੰਘ, ਕਰਮਜੀਤ ਸਿੰਘ ਤੇ ਹੋਰ ਕਰਮਚਾਰੀ ਹਾਜ਼ਰ ਸਨ।
 


Related News