500 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ
Sunday, Nov 29, 2020 - 02:31 AM (IST)

ਬੱਧਨੀ ਕਲਾਂ, ਚੜਿੱਕ, (ਜ. ਬ.)- ਪਿੰਡ ਦੋਧਰ ਸ਼ਰਕੀ ਦੇ ਇਕ ਵਿਅਕਤੀ ਨੂੰ ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਮੱਖਣ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵਲੋਂ 500 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ।
ਦਰਜ ਕੀਤੇ ਗਏ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਮੱਖਣ ਸਿੰਘ ਸ਼ਾਮ ਨੂੰ 4:40 ਵਜੇ ਦੇ ਕਰੀਬ ਪਿੰਡ ਲੋਪੋਂ ਵਿਖੇ ਗਸ਼ਤ ਕਰਦੇ ਜਾ ਰਹੇ ਸਨ, ਇਸ ਦੌਰਾਨ ਕਿਸੇ ਮੁਖਬਰ ਵਲੋਂ ਦਿੱਤੀ ਗਈ ਗੁਪਤ ਇਤਲਾਹ ’ਤੇ ਗੁਰਮਿੰਦਰ ਸਿੰਘ ਉਰਫ ਬਿੰਦੀ ਦੋਧਰ ਸ਼ਰਕੀ ਨੂੰ 500 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।
ਥਾਣਾ ਬੱਧਨੀ ਕਲਾਂ ਵਿਖੇ ਕਾਬੂ ਕੀਤੇ ਗਏ ਉਕਤ ਵਿਅਕਤੀ ਗੁਰਮਿੰਦਰ ਸਿੰਘ ਉਰਫ ਬਿੰਦੀ ਪੁੱਤਰ ਲਾਲ ਸਿੰਘ ਵਾਸੀ ਦੋਧਰ ਸ਼ਰਕੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਲੋਪੋ ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਵਲੋਂ ਅਮਲ ਵਿਚ ਲਿਆਂਦੀ ਜਾ ਰਹੀ ਹੈ।