ਹੈਰੋਇਨ ਸਮੇਤ ਇਕ ਕਾਬੂ
Thursday, Apr 24, 2025 - 06:26 PM (IST)

ਫਾਜ਼ਿਲਕਾ (ਲੀਲਾਧਰ)-ਥਾਣਾ ਖੂਈਖੇੜਾ ਪੁਲਸ ਨੇ 4.5 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਦੱਸਿਆ ਕਿ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਖਿੱਪਾ ਵਾਲੀ ਤੋਂ ਆਜਮ ਵਾਲਾ ਨੂੰ ਜਾ ਰਹੀ ਸੀ ਤਾਂ ਅੰਕਿਤ ਕੁਮਾਰ ਉਰਫ ਸੂਰਜ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਆਜਮਵਾਲਾ ਖੜਾ ਦਿਖਾਈ ਦਿੱਤਾ।
ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਹੱਥ ਵਿੱਚ ਮੋਮੀ ਲਿਫਾਫੇ ਵਿੱਚ ਪਾਈ ਹੋਈ ਚੀਜ਼ ਨੂੰ ਸੁੱਟ ਕੇ ਉੱਤਰ ਵਾਲੀ ਪਟੜੀ ਚੜਦੇ ਪਾਸੇ ਨੂੰ ਖਿਸਕਣ ਲੱਗਿਆ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਤਲਾਸ਼ੀ ਕੀਤੀ ਜਿਸ ਤੋਂ 4.5 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ 'ਤੇ ਧਾਰਾ 22/61/85 ਐਨਡੀਪੀਐਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।