ਲੰਬੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਕੀਤੀ ਖੁਦਕੁਸ਼ੀ
Monday, Feb 18, 2019 - 12:15 AM (IST)
ਮੋਹਾਲੀ— ਇਥੋਂ ਦੇ ਰਹਿਣ ਵਾਲੇ ਬਿਮਾਰੀ ਤੋਂ ਪੀੜਤ ਇਕ ਬਜ਼ੁਰਗ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸੈਕਟਰ-69 ਦਾ ਰਹਿਣ ਵਾਲਾ ਬਜ਼ੁਗਰ ਕਰਨੈਲ ਸਿੰਘ ਕਾਫੀ ਸਮੇਂ ਤੋਂ ਬ੍ਰੇਨ ਟਿਊਮਰ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਦੌਰਾਨ ਪ੍ਰੇਸ਼ਾਨ ਹੋ ਕੇ ਐਤਵਾਰ ਸਵੇਰੇ ਬਜ਼ੁਰਗ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਜਾਣਕਾਰੀ ਮੁਤਾਬਕ ਬਜ਼ੁਰਗ ਨੇ ਆਪਣੇ ਲੜਕੇ ਤੇ ਆਪਣੀ ਪਤਨੀ ਨੂੰ ਬਾਜ਼ਾਰ ਭੇਜ ਦਿੱਤਾ ਤੇ ਘਰ ਕਿਸੇ ਦੇ ਨਾ ਹੋਣ ਕਾਰਨ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਦੋਂ ਆਸ-ਪਾਸ ਦੇ ਲੋਕਾਂ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।