ਸਿੰਗਲਾ ਦੀ ਕੋਠੀ ਅੱਗੇ ਤਨਖਾਹਾਂ ਘਟਾਉਣ ਦੇ ਨੋਟੀਫਿਕੇਸ਼ਨ ਦੀਅਾਂ ਕਾਪੀਅਾਂ ਫੂਕੀਅਾਂ
Tuesday, Oct 16, 2018 - 01:11 AM (IST)

ਸੰਗਰੂਰ, (ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ, ਰੂਪਕ)– ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਬ੍ਰਾਂਚ ਸੰਗਰੂਰ ਨੇ ਪੰਜਾਬ ਸਰਕਾਰ ਦੀਅਾਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਬਾਜ਼ਾਰਾਂ ’ਚ ਮੋਟਰਸਾਈਕਲਾਂ ’ਤੇ ਝੰਡਾ ਮਾਰਚ ਕੀਤਾ ਅਤੇ ਵੱਖ-ਵੱਖ ਦਫ਼ਤਰਾਂ ਅੱਗੇ ਰੈਲੀਆਂ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸਰਕਾਰ ਦੇ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਫੂਕੀਅਾਂ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 75 ਫੀਸਦੀ ਤਨਖਾਹਾਂ ਘਟਾ ਕੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨੋਟੀਫਿਕੇਸ਼ਨ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਆਗੂਆਂ ਦੱਸਿਆ ਕਿ ਸਰਕਾਰ ਦੀਅਾਂ ਨੀਤੀਆਂ ਖਿਲਾਫ਼ 26 ਅਕਤੂਬਰ ਪਟਿਆਲਾ ਵਿਖੇ ਹੋ ਰਹੀ ਰੈਲੀ ’ਚ ਮੁਲਾਜ਼ਮ ਭਰਵੀਂ ਗਿਣਤੀ ’ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰ ਰਣਜੀਤ ਸਿੰਘ ਰਾਣਵਾਂ, ਮੇਲਾ ਸਿੰਘ ਪੁੰਨਾਂਵਾਲ, ਜੀਤ ਸਿੰਘ ਬੰਗਾਂ, ਹੰਸ ਰਾਜ ਦੀਦਾਰਗਡ਼੍ਹ, ਬਿੱਕਰ ਸਿੰਘ ਸਿਬੀਆ, ਰਮੇਸ਼ ਕੁਮਾਰ, ਗੁਰਤੇਜ ਸ਼ਰਮਾ, ਸੀਤਾ ਰਾਮ ਸ਼ਰਮਾ, ਗੁਰਮੀਤ ਸਿੰਘ ਮਿੱਠਾ, ਸ਼ਮਸ਼ੇਰ ਸਿੰਘ ਉਪੋਕੀ, ਕੇਵਲ ਸਿੰਘ ਗੁਜਰਾਂ, ਬਲਦੇਵ ਹਥਨ, ਦਰਬਾਰਾ ਸਿੰਘ, ਰਾਮ ਲਾਲ, ਇੰਦਰ ਸਿੰਘ ਧੂਰੀ, ਸਰੀਫ ਮੁਹੰਮਦ ਆਦਿ ਹਾਜ਼ਰ ਸਨ।
t ਮੁਲਾਜ਼ਮਾਂ ਦੀਆਂ ਘਟਾਈਆਂ ਤਨਖਾਹਾਂ ਵਧਾਈਆਂ ਜਾਣ।
t ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
t ਡੀ.ਏ. ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ।
tਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣ।
t ਸਸਪੈਂਡ ਕੀਤੇ ਟੀਚਰ ਬਹਾਲ ਕੀਤੇ ਜਾਣ।