ਮੈਡੀਕਲ ਸਟੋਰ ''ਚੋਂ ਦਵਾਈਆਂ ਤੇ ਸਾਮਾਨ ਚੋਰੀ ਕਰਨ ''ਤੇ 2 ਨਾਮਜ਼ਦ

Thursday, Sep 10, 2020 - 11:26 AM (IST)

ਮੈਡੀਕਲ ਸਟੋਰ ''ਚੋਂ ਦਵਾਈਆਂ ਤੇ ਸਾਮਾਨ ਚੋਰੀ ਕਰਨ ''ਤੇ 2 ਨਾਮਜ਼ਦ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) : ਬਿਲਾਸਪੁਰ ਵਿਖੇ ਮੈਡੀਕਲ ਸਟੋਰ 'ਤੇ ਪਾੜ ਲਗਾ ਕੇ ਉਸ 'ਚ ਪਈਆਂ ਦਵਾਈਆਂ, ਫਰਿੱਜ਼, ਟੀ. ਵੀ. ਜ਼ਰੂਰੀ ਕਾਗਜ਼ਾਤ, ਮੈਡੀਕਲ ਸਟੋਰ ਦਾ ਲਾਇਸੈਂਸ ਆਦਿ ਚੋਰੀ ਕਰਨ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : 

ਦਰਖ਼ਾਸਤੀ ਹਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਸੀ ਗੋਬਿੰਦਗੜ੍ਹ ਬਸਤੀ ਮੋਗਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਦੋਸ਼ ਲਗਇਆ ਸੀ ਕਿ ਉਸਨੇ ਸੱਤਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬਿਲਾਸਪੁਰ ਅਤੇ ਬੂਟਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਿਲਾਸਪੁਰ ਤੋਂ ਦੁਕਾਨ ਕਿਰਾਏ 'ਤੇ ਲਈ ਹੋਈ ਹੈ। ਪਰ ਉਕਤ ਵਿਅਕਤੀ ਉਸ ਨੂੰ ਦੁਕਾਨ ਧੱਕੇ ਨਾਲ ਖਾਲੀ ਕਰਨ ਨੂੰ ਕਹਿ ਰਹੇ ਸਨ, ਜਿਸ ਕਰ ਕੇ ਉਸਦਾ ਕੇਸ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਸੀ, ਜੋ ਇਕ ਵਾਰ ਉਸ ਦੇ ਹੱਕ ਵਿਚ ਹੋ ਗਿਆ ਸੀ, ਪਰ ਉਕਤ ਵਿਅਕਤੀਆਂ ਦੁਕਾਨ ਨੂੰ ਧੱਕੇ ਨਾਲ ਜਿੰਦਰੇ ਲਾ ਕੇ ਦਰਖਾਸਤੀ ਦੇ ਮੈਡੀਕਲ ਸਟੋਰ ਵਿਚ ਪਾੜ ਲਾ ਕੇ ਉਸ ਵਿਚੋ ਪਈਆਂ ਦਵਾਈਆਂ, ਫਰਿੱਜ, ਟੀ. ਵੀ. ਜ਼ਰੂਰੀ ਕਾਗਜ਼ਾਤ, ਮੈਡੀਕਲ ਸਟੋਰ ਦਾ ਲਾਇਸੈਂਸ ਆਦਿ ਚੋਰੀ ਕਰ ਕੇ ਲੈ ਗਏ, ਉਕਤ ਸਾਮਾਨ ਦੀ ਕੀਮਤ ਕਰੀਬ 14-15 ਲੱਖ ਰੁਪਏ ਬਣਦੀ ਹੈ, ਉਕਤ ਵਿਅਕਤੀ ਉਸ ਨੂੰ ਧਮਕੀਆਂ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ : ਧੀ ਨਾਲ ਲੜਨ ਤੋਂ ਰੋਕਦੀ ਸੀ ਸੱਸ, ਗੁੱਸੇ 'ਚ ਆਏ ਜਵਾਈ ਨੇ ਬਲੇਡ ਨਾਲ ਵੱਢਿਆ ਗਲਾ, ਲੱਗੇ 60 ਟਾਂਕੇ

ਸ਼ਿਕਾਇਤ ਦੀ ਪੜਤਾਲ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਵਲੋਂ ਕੀਤੀ ਗਈ, ਜਿਸ ਤੋਂ ਬਾਅਦ ਸੱਤਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬਿਲਾਸਪੁਰ ਅਤੇ ਬੂਟਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਿਲਾਸਪੁਰ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ।
 


author

Baljeet Kaur

Content Editor

Related News