ਨਗਰ ਕੌਂਸਲ ਵੱਲੋਂ ਵਿਕਾਸ ਦੇ ਦਾਅਵੇ ਠੁੱਸ

12/14/2018 6:50:53 AM

ਬਨੂਡ਼, (ਗੁਰਪਾਲ)- ਨਗਰ ਕੌਂਸਲ ਬਨੂਡ਼ ਦੇ ਅਧਿਕਾਰੀ ਸ਼ਹਿਰ ਦਾ ਵਿਕਾਸ ਕਰਨ ਦੇ ਦਾਅਵੇ ਕਰਦੇ ਨਹੀਂ ਥਕਦੇ। ਪਿਛਲੇ 2 ਸਾਲਾਂ ਤੋਂ ਸੀਵਰੇਜ ਪਾਉਣ ਲਈ ਪੁੱਟੀਆਂ ਗਲੀਆਂ ਦੀ ਮੁਰੰਮਤ ਨਾ ਹੋਣ ਕਾਰਨ ਸ਼ਹਿਰ  ਵਾਸੀ ਦੁਖੀ ਹਨ।  ਕੱਲ ਮੀਂਹ ਪੈਣ ਕਾਰਨ ਬਜ਼ਾਰ ਵਿਚ ਹੋਏ ਚਿੱਕੜ ’ਚ ਡਿੱਗ ਕੇ ਇਕ ਦੁਕਾਨਦਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਸ਼ਹਿਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਤਕਰੀਬਨ 2 ਸਾਲ ਪਹਿਲਾਂ ਸੀਵਰੇਜ ਪਾਉਣ ਲਈ ਸਡ਼ਕਾਂ ਨੂੰ ਪੁੱਟਿਆ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਦੀ ਮੁਰੰਮਤ ਨਹੀਂ ਕਰਵਾਈ ਗਈ। ਇਸ ਮੁਰੰਮਤ ਲਈ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ  ਮੰਗ-ਪੱਤਰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਸਡ਼ਕਾਂ ਦੀ ਹਾਲਤ ਇੰਨੀ ਤਰਸਯੋਗ ਕਿ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਲੰਘਣਾ ਮੁਸ਼ਕਲ ਹੋ ਜਾਂਦਾ ਹੈ। 


KamalJeet Singh

Content Editor

Related News