ਨਾਭਾ: ਅਣਪਛਾਤਿਆਂ ਵਲੋਂ ਵਿਅਕਤੀ ''ਤੇ ਕੀਤਾ ਹਮਲਾ, ਹਾਲਤ ਗੰਭੀਰ

Wednesday, Aug 21, 2019 - 05:24 PM (IST)

ਨਾਭਾ: ਅਣਪਛਾਤਿਆਂ ਵਲੋਂ ਵਿਅਕਤੀ ''ਤੇ ਕੀਤਾ ਹਮਲਾ, ਹਾਲਤ ਗੰਭੀਰ

ਨਾਭਾ (ਰਾਹੁਲ)—ਨਾਭਾ ਦੇ ਮੈਹਸ ਗੇਟ 'ਤੇ ਕਰਿਆਨੇ ਦੀ ਦੁਕਾਨ 'ਤੇ ਬਰਜਿੰਦਰ ਪਾਲ ਦੇ ਪੇਟ 'ਚ ਅਣਜਾਣ ਵਿਅਕਤੀਆਂ ਵਲੋਂ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤ ਬਰਜਿੰਦਰ ਪਾਲ ਨੂੰ ਨਾਭਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਦੇ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ ਹੈ, ਜੋ ਕਿ ਉਹ ਉਸ ਸਥਾਨ 'ਤੇ ਛੱਡ ਕੇ ਫਰਾਰ ਹੋ ਗਏ ਸਨ। ਪੁਲਸ ਨੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਚਾਕੂ ਕਿਉਂ ਮਾਰਿਆ ਇਸ ਦਾ ਅਜੇ ਕੁਝ ਪਤਾ ਨਹੀਂ ਚੱਲ ਸਕਿਆ ਹੈ।  


author

Shyna

Content Editor

Related News