ਆਪਸੀ ਵਿਵਾਦ ਕਾਰਨ ਮਾਂ ਨੇ ਧੀ ਦੀ ਚੈਨੀ ਅਤੇ ਮੋਬਾਇਲ ਖੋਹਿਆ, 12 ਨਾਮਜ਼ਦ

Wednesday, Jun 17, 2026 - 06:05 PM (IST)

ਆਪਸੀ ਵਿਵਾਦ ਕਾਰਨ ਮਾਂ ਨੇ ਧੀ ਦੀ ਚੈਨੀ ਅਤੇ ਮੋਬਾਇਲ ਖੋਹਿਆ, 12 ਨਾਮਜ਼ਦ

ਮੋਗਾ (ਆਜ਼ਾਦ) : ਰੰਜਿਸ਼ ਦੇ ਚੱਲਦਿਆਂ ਮਾਂ ਵਲੋਂ ਆਪਣੀ ਧੀ ’ਤੇ ਹਮਲਾ ਕਰਨ ਤੋਂ ਇਲਾਵਾ ਉਸਦਾ ਮੋਬਾਇਲ ਫੋਨ ਅਤੇ ਸੋਨੇ ਦੀ ਚੈਨੀ ਖਿੱਚ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਬਲਵਿੰਦਰਜੀਤ ਕੌਰ ਨਿਵਾਸੀ ਪਿੰਡ ਭਾਊਆਂ ਕੋਟ ਸਲ੍ਹੀਣਾ ਦੇ ਬਿਆਨਾਂ ’ਤੇ ਉਸਦੀ ਮਾਂ ਸੁਖਵਿੰਦਰ ਕੌਰ ਨਿਵਾਸੀ ਫਰੀਦਕੋਟ ਅਤੇ 10-11 ਹਥਿਆਰਬੰਦ ਔਰਤਾਂ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸਤਨਾਮ ਸਿੰਘ ਵਲੋਂ ਕੀਤੀ ਜਾ ਰਹੀ ਹੈ।

ਪੁਲਸ ਸੂਤਰਾਂ ਅਨੁਸਾਰ ਬਲਵਿੰਦਰਜੀਤ ਕੌਰ ਨੇ ਕਿਹਾ ਕਿ ਬੀਤੀ 16 ਜੂਨ ਦੀ ਤੜਕਸਾਰ ਉਸਦੀ ਮਾਂ ਸੁਖਵਿੰਦਰ ਕੌਰ ਦੇ ਨਾਲ ਦੋ ਗੱਡੀਆਂ ਵਿਚ 10-11 ਨਹਿੰਗ-ਸਿੰਘ ਸਿੱਖੀ ਬਾਣੇ ਵਿਚ ਔਰਤਾਂ ਸਨ, ਸਾਡੇ ਘਰ ਆਈਆਂ ਅਤੇ ਮੇਰੇ ਨਾਲ ਝਗੜਾ ਕਰਨ ਲੱਗ ਪਈਆਂ। ਇਸੇ ਦੌਰਾਨ ਮੇਰੇ ਨਾਲ ਦਰਵਾਜੇ ਉਪਰ ਹੀ ਹੱਥੋਂ ਪਾਈ ਹੋਣ ਲੱਗ ਪਏ। ਇਸੇ ਦੌਰਾਨ ਇਕ ਔਰਤ ਨੇ ਮੇਰਾ ਆਈ ਫੋਨ ਖੋਹ ਲਿਆ ਅਤੇ ਮੇਰੀ ਮਾਤਾ ਨੇ ਮੇਰੇ ਗਲ ਵਿਚ ਪਾਈ ਸੋਨੇ ਦੀ ਚੈਨ ਖਿੱਚ ਲਈ ਜਦੋਂ ਮੈਂ ਰੋਲਾ ਪਾਇਆ ਤਾਂ ਸਾਰੀਆਂ ਔਰਤਾਂ ਆਪਣੀ ਗੱਡੀਆਂ ਵਿਚ ਧਮਕੀਆਂ ਦਿੰਦੀਆਂ ਹੋਈਆਂ ਫਰਾਰ ਹੋ ਗਈਆਂ। ਉਸ ਨੇ ਕਿਹਾ ਕਿ ਹਮਲਾਵਰਾਂ ਕੋਲ ਕ੍ਰਿਪਾਨਾਂ ਤੇ ਕਾਪੇ ਵੀ ਸਨ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਮਾਵਾਂ ਧੀਆਂ ਵਿਚਕਾਰ ਕਾਰ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ, ਉਹ ਸਾਰੇ ਮਾਮਲੇ ਦੀ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ।


author

Gurminder Singh

Content Editor

Related News