ਕੰਧ ਤੋਂ ਹੋਈ ਮਾਮੂਲੀ ਤਕਰਾਰ ਕਾਰਨ ਗੁਆਂਢੀਆਂ ਨੇ ਕੁਹਾੜੀ ਮਾਰ ਕੇ ਬਜ਼ੁਰਗ ਮਾਤਾ ਦਾ ਕੀਤਾ ਕਤਲ

Saturday, Jul 17, 2021 - 04:28 PM (IST)

ਕੰਧ ਤੋਂ ਹੋਈ ਮਾਮੂਲੀ ਤਕਰਾਰ ਕਾਰਨ ਗੁਆਂਢੀਆਂ ਨੇ ਕੁਹਾੜੀ ਮਾਰ ਕੇ ਬਜ਼ੁਰਗ ਮਾਤਾ ਦਾ ਕੀਤਾ ਕਤਲ

ਫ਼ਿਰੋਜ਼ਪੁਰ,ਗੁਰੂਹਰਸਹਾਏ (ਕੁਮਾਰ, ਸੁਨੀਲ ਆਵਲਾ): ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੱਟੀ ਮੱਤੜ੍ਹ ਵਿਖੇ ਦੀਵਾਰ ਦੇ ਮਾਮਲੇ ਲੈ ਕੇ ਹੋਈ ਮਾਮੂਲੀ ਤਕਰਾਰ ਕਾਰਨ ਗੁਆਂਢੀਆਂ ਨੇ ਕੁਹਾੜੀ ਮਾਰ ਕੇ ਇੱਕ 70 ਸਾਲਾ ਬਜੁਰਗ ਮਾਤਾ ਜੀਤੋ ਬਾਈ ਦਾ ਕਤਲ ਕਰ ਦਿੱਤਾ।ਬਜ਼ੁਰਗ ਮਾਤਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦੇ ਦੋ ਉੱਪ ਮੰਤਰੀ ਬਣਾਉਣ ਦੇ ਬਿਆਨ 'ਤੇ ਜਥੇਦਾਰ ਦਾਦੂਵਾਲ ਨੇ ਚੁੱਕੇ ਸਵਾਲ

ਮ੍ਰਿਤਕ ਬਜ਼ੁਰਗ ਮਾਤਾ ਜੀਤੋ ਬਾਈ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਸਾਢੇ ਛੇ ਵਜੇ ਪੱਠੇ ਲੈਣ ਗਏ ਹੋਏ ਸਨ ਤਾਂ ਉਨ੍ਹਾਂ ਦੇ ਗੁਆਂਢੀ ਸੁਖਵਿੰਦਰ ਸਿੰਘ,ਹੂਰੀ  ਉਨ੍ਹਾਂ ਦੀ ਕੰਧ ਦੇ ਨਾਲ ਲੱਗੀ ਮਿੱਟੀ ਵਗੈਰਾ ਨੂੰ ਕਹੀ ਨਾਲ ਪੁੱਟਣ ਲੱਗੇ, ਜਿਸ ’ਤੇ ਉਨ੍ਹਾਂ ਦੇ ਮਾਤਾ ਜੀਤੋ ਬਾਈ ਨੇ ਸੁਖਵਿੰਦਰ ਸਿੰਘ,ਹੂਰੀ ਨੂੰ ਰੋਕਿਆ ਤਾਂ ਸੁਖਵਿੰਦਰ ਸਿੰਘ,ਹੂਰੀ ਅਤੇ ਇਕ ਹੋਰ ਨੇ ਕੁਹਾੜੀ ਮਾਰ ਕੇ ਉਨ੍ਹਾਂ ਦੇ ਬਜ਼ੁਰਗ ਮਾਤਾ ਦਾ ਕਤਲ ਕਰ ਦਿੱਤਾ।ਪੀੜਤ ਪਰਿਵਾਰ ਨੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਤਾ ਜੀਤੋ ਬਾਈ ਦੇ ਮੁੰਡੇ ਮਿਲਖਾ ਸਿੰਘ ਦੇ ਬਿਆਨਾਂ ਤੇ ਤਿੰਨ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਤੇ ਕਾਤਲਾਂ ਨੂੰ ਫੜ੍ਹਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਤਲਾਂ ਨੂੰ ਜਲਦੀ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਦੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ- ਬੇਅਦਬੀ ਦੀਆਂ ਘਟਨਾਵਾਂ ’ਤੇ ਨਾ ਕਰਨ ਰਾਜਨੀਤੀ


author

Shyna

Content Editor

Related News