16 ਸਾਲ ਦਾ ਇੰਤਜ਼ਾਰ, 60 ਮਿੰਟ ’ਚ ਫੈਸਲਾ

01/12/2019 4:47:44 AM

ਚੰਡੀਗਡ਼੍ਹ, (ਪਾਂਡੇ)- ਸਿਰਸੇ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲਕਾਂਡ ’ਚ 16 ਸਾਲਾਂ ਦੀ ਕਾਨੂੰਨੀ ਲਡ਼ਾਈ ਸਿਰਫ਼ 60 ਮਿੰਟ ’ਚ ਹੀ ਪੂਰੀ ਹੋ ਗਈ। ਪੰਚਕੂਲਾ ਸੀ. ਬੀ. ਆਈ. ਕੋਰਟ ਦੇ ਫੈਸਲੇ ਦਾ ਹਰ ਕਿਸੇ ਨੂੰ ਇੰਤਜ਼ਾਰ ਸੀ। ਖਾਸਕਰ ਛਤਰਪਤੀ ਦੇ ਬੇਟੇ ਅੰਸ਼ੁਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ। ਉਨ੍ਹਾਂ ਨੂੰ ਭਰੋਸਾ ਸੀ ਕਿ ਦੇਰ ਨਾਲ ਹੀ ਸਹੀ ਪਰ ਇਕ ਨਾ ਇਕ ਦਿਨ ਇਨਸਾਫ ਜ਼ਰੂਰ ਮਿਲੇਗਾ।   
 ਛਤਰਪਤੀ ਦੇ ਬੇਟੇ ਅੰਸ਼ੁਲ ਅਤੇ ਅਰਿਦਮਨ ਰਹੇ ਚਸ਼ਮਦੀਦ ਗਵਾਹ:  ਛਤਰਪਤੀ ਕਤਲਕਾਂਡ ’ਚ ਉਨ੍ਹਾਂ ਦੇ ਬੇਟਿਆਂ ਅੰਸ਼ੁਲ ਅਤੇ ਅਰਿਦਮਨ ਦੀ ਗਵਾਹੀ ਮੁੱਖ ਰਹੀ। ਇਹ ਦੋਵੇਂ ਮਾਮਲੇ ਦੇ ਚਸ਼ਮਦੀਦ ਸਨ ਅਤੇ ਘਟਨਾ ਅਨੁਸਾਰ ਹੀ ਇਨ੍ਹਾਂ ਦੋਨਾਂ ਨੇ ਕੋਰਟ ’ਚ ਗਵਾਹੀ ਵੀ ਦਿੱਤੀ। ਗੋਲੀ ਮਾਰਨ ਦੌਰਾਨ ਅੰਸ਼ੁਲ ਆਪਣੇ ਪਿਤਾ ਨਾਲ ਘਰ ’ਚ ਹੀ ਸਨ।  ਇਸ ਤੋਂ ਇਲਾਵਾ ਹਰਿਆਣਾ ਪੁਲਸ ਦਾ ਇਕ ਕਰਮਚਾਰੀ ਵੀ ਚਸ਼ਮਦੀਦ ਗਵਾਹ ਸੀ, ਜਿਨ੍ਹਾਂ ਨੇ ਕਾਤਲ ਕੁਲਦੀਪ ਸਿੰਘ ਨੂੰ ਮੌਕੇ ਤੋਂ ਭੱਜਦੇ ਹੋਏ ਫਡ਼ ਲਿਆ ਸੀ। ਨਾਲ ਹੀ ਰਾਮਚੰਦਰ ਛਤਰਪਤੀ ਦਾ ਇਲਾਜ ਕਰਨ ਵਾਲੇ ਰੋਹਤਕ ਪੀ. ਜੀ. ਆਈ. ਅਤੇ ਅਪੋਲੋ ਦੇ ਡਾਕਟਰਾਂ ਦੀ ਗਵਾਹੀ ਵੀ ਅਹਿਮ ਰਹੀ ਹੈ।  
 ਸਜ਼ਾ ਅਨੁਸਾਰ ਉਪਰੀ ਕੋਰਟ ’ਚ ਅਪੀਲ ਕਰੇਗਾ ਬਚਾਅ ਪੱਖ: ਛਤਰਪਤੀ ਕਤਲਕਾਂਡ ’ਚ ਡੇਰਾ ਮੁਖੀ ਨੂੰ ਵੀ ਦੋਸ਼ੀ ਕਰਾਰ ਦਿੱਤੇ ਜਾਣ ਨਾਲ ਡੇਰਾ ਸਮਰਥਕ ਜਿੱਥੇ ਹੈਰਾਨ ਹਨ ਤਾਂ ਉਥੇ ਹੀ ਉਨ੍ਹਾਂ ਦੇ ਵਕੀਲ 17 ਜਨਵਰੀ ਨੂੰ ਸਜ਼ਾ ਅਨੁਸਾਰ ਉਪਰੀ ਕੋਰਟ ’ਚ ਅਪੀਲ ਦਾ ਫੈਸਲਾ ਕਰਨਗੇ। ਬਚਾਅ ਪੱਖ ਦੇ ਵਕੀਲ ਦਾ ਕਹਿਣਾ ਹੈ ਕਿ ਸਜ਼ਾ ਦੀ ਮਿਆਦ ਤੈਅ ਹੋਣ ਤੋਂ ਬਾਅਦ ਹੀ ਅਗਾਊ ਕਾਰਵਾਈ ਕੀਤੀ ਜਾਵੇਗੀ। 
 ਡਰਾਈਵਰ ਖੱਟਾ ਸਿੰਘ ਦੀ ਗਵਾਹੀ ਵੀ ਇਕ ਕਡ਼ੀ
 ਡੇਰਾ ਮੁਖੀ ਸਮੇਤ ਸਾਰੇ 4 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ’ਚ ਉਨ੍ਹਾਂ  ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਵੀ ਅਹਿਮ ਰਹੀ ਹੈ। ਇਸ ਮਾਮਲੇ ’ਚ ਸੀ. ਬੀ. ਆਈ. ਨੇ ਖੱਟਾ ਸਿੰਘ ਨੂੰ ਅਹਿਮ ਗਵਾਹ ਬਣਾਇਆ ਸੀ।  ਖੱਟਾ ਸਿੰਘ ਨੇ ਆਪਣੇ 164 ਦੇ ਬਿਆਨ ’ਚ ਕਿਹਾ ਸੀ ਕਿ ਉਸਦੇ ਸਾਹਮਣੇ ਹੀ ਡੇਰਾ ਮੁਖੀ ਨੇ ਡੇਰਾ ਪ੍ਰਬੰਧਕ ਕ੍ਰਿਸ਼ਨ ਲਾਲ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਬੋਲਤੀ ਬੰਦ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਟਰਾਇਲ ਦੌਰਾਨ ਇਕ ਵਾਰ ਖੱਟਾ ਸਿੰਘ ਮਾਮਲੇ ਤੋਂ ਪਲਟ ਗਏ ਸਨ ਪਰ ਬਾਅਦ ’ਚ ਫਿਰ ਖੱਟਾ ਸਿੰਘ ਦਾ ਸਟੈਂਡ ਬਰਕਰਾਰ ਰਿਹਾ। ਖੱਟਾ ਸਿੰਘ ’ਤੇ ਬਚਾਅ ਪੱਖ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ ਪਰ ਕੋਰਟ ਨੇ ਉਨ੍ਹਾਂ ਦੀ ਗਵਾਹੀ ਨੂੰ ਵੀ ਇਕ ਕਡ਼ੀ ਮੰਨਿਆ ਹੈ। 
 ਫ਼ਾਂਸੀ ਦੀ ਸਜ਼ਾ ਦੀ ਮੰਗ ਕਰੇਗੀ ਸੀ. ਬੀ. ਆਈ. : ਵਰਮਾ
 ਛਤਰਪਤੀ ਕਤਲਕਾਂਡ ’ਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਪ੍ਰਮੁੱਖ ਸਮੇਤ ਹੋਰ ਦੋਸ਼ੀਆਂ ਦੀ ਸਜ਼ਾ ’ਤੇ ਹੁਣ ਸੀ. ਬੀ. ਆਈ. ਵੱਧ ਤੋਂ ਵੱਧ ਸਜ਼ਾ ਮਤਲਬ ਫ਼ਾਂਸੀ ਦੀ ਮੰਗ ਕਰੇਗੀ। ਸੀ. ਬੀ. ਆਈ. ਦੇ ਵਕੀਲ ਐੱਚ. ਪੀ. ਐੱਸ.  ਵਰਮਾ ਦਾ ਕਹਿਣਾ ਹੈ ਕਿ 17 ਜਨਵਰੀ ਨੂੰ ਸਜ਼ਾ ਸੁਣਾਉਣ ਸਮੇਂ ਉਨ੍ਹਾਂ ਵੱਲੋਂ ਗਵਾਹਾਂ ਅਤੇ ਸਬੂਤਾਂ  ਦੇ ਲਿਹਾਜ਼ ਤੋਂ  ਵੱਧ ਤੋਂ ਵੱਧ ਸਜ਼ਾ ਦੀ ਮੰਗ ਕੋਰਟ ਤੋਂ ਕੀਤੀ ਜਾਵੇਗੀ।  
ਇਨਸਾਫ਼ ਦਿਵਾਉਣ ’ਚ ਫਿਰ ਨਾਇਕ ਬਣੇ ਡਾਗਰ
 ਚੰਡੀਗਡ਼੍ਹ, (ਪਾਂਡੇ)- ਛਤਰਪਤੀ ਕਤਲਕਾਂਡ ’ਚ ਡੇਰਾ ਪ੍ਰਮੁੱਖ ਸਮੇਤ ਚਾਰ ਦੋਸ਼ੀਅਾਂ ਨੂੰ ਦੋਸ਼ੀ ਕਰਾਰ ਦੇਣ ’ਚ ਕਡ਼ੀ ਜੋਡ਼ਨ ਵਾਲੇ ਸੀ. ਬੀ. ਆਈ. ਦੇ ਜਾਂਚ ਅਧਿਕਾਰੀ ਅਤੇ ਡੀ. ਐੱਸ. ਪੀ. ਸਤੀਸ਼ ਡਾਗਰ ਇਕ ਵਾਰ ਫਿਰ ਨਾਇਕ ਦੀ ਭੂਮਿਕਾ ’ਚ ਸਾਹਮਣੇ ਆਏ ਹਨ। 5 ਸਾਲਾਂ ਦੀ ਜਾਂਚ ’ਚ ਡਾਗਰ ਦੇ ਰਸਤੇ ’ਚ ਕਈ ਮੁਸ਼ਕਿਲਾਂ ਸਨ ਜਿਨ੍ਹਾਂ ਨੂੰ ਉਹ ਇਕ-ਇਕ ਕਰ ਕੇ ਹੱਲ ਕਰਦੇ ਗਏ।  ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਅਤੇ ਗਵਾਹਾਂ ਵੱਲੋਂ ਸਾਫ਼ ਸੀ ਕਿ ਜਾਂਚ ਪ੍ਰਕਿਰਿਆ ’ਚ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਸੀ. ਬੀ. ਆਈ. ’ਚ ਪ੍ਰਭਾਵਸ਼ਾਲੀ ਅਫਸਰ ਦੇ ਤੌਰ ਮੰਨੇ ਜਾਣ ਵਾਲੇ ਸਤੀਸ਼ ਡਾਗਰ ਨੇ ਡੇਰਾਮੁਖੀ ਦੇ ਤਿੰਨਾਂ ਮਾਮਲਿਆਂ ’ਚ ਜਾਂਚ ਕੀਤੀ ਸੀ ਅਤੇ ਉਹ ਅੰਜਾਮ ਤੱਕ ਲੈ ਜਾਣ ਲਈ ਯਤਨਸ਼ੀਲ ਰਹਿੰਦੇ ਸਨ। ਇਹੀ ਕਾਰਨ ਹੈ ਕਿ ਜਾਂਚ ’ਚ ਇਕੱਠੇ ਸਬੂਤਾਂ ਅਤੇ ਗਵਾਹਾਂ ਦੇ ਜ਼ਰੀਏ ਹੀ ਜਿੱਥੇ ਯੋਨ ਸ਼ੋਸ਼ਣ ’ਚ 20 ਸਾਲ ਦੀ ਸਜ਼ਾ ਹੋਈ ਉਥੇ ਹੀ ਹੁਣ ਛਤਰਪਤੀ ਕਤਲਕਾਂਡ ’ਚ ਵੀ ਪਰਿਵਾਰ ਨੂੰ ਵੀ ਇਨਸਾਫ ਮਿਲਿਆ ਹੈ।   ਡੇਰਾ ਪ੍ਰਮੁੱਖ ਖਿਲਾਫ ਸਾਧਵੀ ਯੋਨ ਸ਼ੋਸ਼ਣ ਮਾਮਲੇ ਅਤੇ ਛਤਰਪਤੀ ਕਤਲਕਾਂਡ ਦੀ ਜਾਂਚ ਕਰਨਾ ਸੀ. ਬੀ. ਆਈ. ਲਈ ਮੁਸ਼ਕਿਲ ਕੰਮ ਸੀ। ਅਨੇਕਾਂ ਮੁਸ਼ਕਿਲਾਂ ਅਤੇ ਦੋਸ਼ਾਂ ਨੂੰ ਝੱਲਦੇ ਹੋਏ ਸੀ. ਬੀ. ਆਈ. ਨੇ ਦਸੰਬਰ 2002 ਤੋਂ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੋ 5 ਸਾਲਾਂ ਦੀ ਲੰਮੀ ਮੁਸ਼ੱਕਤ ਤੋਂ ਬਾਅਦ 30 ਜੁਲਾਈ 2007 ਨੂੰ ਪੂਰੀ ਹੋ ਸਕੀ ਸੀ। ਛਤਰਪਤੀ ਕਤਲਕਾਂਡ ’ਚ ਸੀ. ਬੀ. ਆਈ. ਦੇ ਤਤਕਾਲੀਨ ਡੀ.ਐੱਸ. ਪੀ. ਸਤੀਸ਼ ਡਾਗਰ ਨੇ ਜਾਂਚ ’ਚ ਸਭ ਤੋਂ ਪਹਿਲਾਂ ਡੇਰਾਮੁਖੀ ਨੂੰ ਸਾਜ਼ਿਸ਼ ਦਾ ਅਹਿਮ ਸੂਤਰਧਾਰ ਬਣਾਇਆ ਸੀ। ਡੇਰਾ ਪ੍ਰਮੁੱਖ ਦੇ ਸਾਰੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਡਾਗਰ ਨੇ ਕਰੀਅਰ ਡੀ. ਐੱਸ. ਪੀ. ਵਲੋਂ ਸ਼ੁਰੂ ਕੀਤਾ ਸੀ,  ਜਿੱਥੇ ਐਡੀਸ਼ਨਲ ਐੱਸ. ਪੀ. ਅਤੇ ਹੁਣ ਦਿੱਲੀ ’ਚ ਐੱਸ. ਪੀ. ਦਾ ਕਾਰਜਭਾਰ ਵੇਖ ਰਹੇ ਹਨ। ਛਤਰਪਤੀ ਕਤਲਕਾਂਡ ’ਚ ਡੇਰਾਮੁਖੀ ਸਮੇਤ ਚਾਰ ਦੋਸ਼ੀਅਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ  ਤੋਂ ਬਾਅਦ ਕੋਰਟ ’ਚ ਸੀ. ਬੀ. ਆਈ. ਐੱਸ. ਪੀ. ਸਤੀਸ਼ ਡਾਗਰ ਅਤੇ ਐਡਵੋਕੇਟ ਐੱਚ. ਪੀ. ਐੱਸ. ਵਰਮਾ ਨੇ ਕਾਨੂੰਨ ’ਤੇ ਭਰੋਸਾ ਜਤਾਇਆ।  ਦੋਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਾਂਚ ਅਤੇ ਕੋਸ਼ਿਸ਼ ’ਤੇ ਭਰੋਸਾ ਸੀ ਜਿਸ ਨੂੰ ਕੋਰਟ ਨੇ ਸਵੀਕਾਰ ਕਰਦੇ ਹੋਏ ਦੋਸ਼ੀਅਾਂ ਨੂੰ ਉਨ੍ਹਾਂ ਦੇ  ਅੰਜਾਮ ਤੱਕ ਪਹੁੰਚਾਇਆ।
 


KamalJeet Singh

Content Editor

Related News