2 ਸਾਲ ਤੋਂ ਕਰੈਚ ਵਰਕਰਾਂ ਨੂੰ ਨਹੀਂ ਮਿਲੀ ਤਨਖਾਹ, ਪਰਿਵਾਰਾਂ ਸਣੇ ਕਰਨੀਆਂ ਭੁੱਖ-ਹੜਤਾਲ

Monday, Mar 30, 2020 - 05:06 PM (IST)

2 ਸਾਲ ਤੋਂ ਕਰੈਚ ਵਰਕਰਾਂ ਨੂੰ ਨਹੀਂ ਮਿਲੀ ਤਨਖਾਹ, ਪਰਿਵਾਰਾਂ ਸਣੇ ਕਰਨੀਆਂ ਭੁੱਖ-ਹੜਤਾਲ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਪਵਨ) - ਕੋਰੋਨਾ ਦੇ ਕਾਰਣ ਜਿਥੇ ਲੋਕ ਰਾਸ਼ਨ ਲੈਣ ਤੋਂ ਵੀ ਤੰਗ ਪ੍ਰੇਸ਼ਾਨ ਹਨ, ਉਥੇ ਸਮਾਜਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਕਰੈਚ ਸੈਂਟਰਾਂ ’ਚ ਕੰਮ ਕਰਦੀਆਂ ਸੈਂਕੜੇ ਕਰੈਚ ਵਰਕਰਾਂ ਇਸ ਤੋਂ ਵੱਧ ਤੰਗ ਅਤੇ ਔਖੀਆਂ ਹਨ। ਕਿਉਂਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਿਛਲੇ ਸਵਾ ਦੋ ਸਾਲਾਂ ਤੋਂ ਤਨਖਾਹਾਂ ਹੀ ਨਹੀਂ ਦਿੱਤੀਆਂ ਅਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਹੁਣ ਜਦੋਂ ਸੂਬੇ ਵਿਚ ਕਰਫਿਊ ਲੱਗਾ ਹੋਇਆ ਹੈ ਤਾਂ ਇਨ੍ਹਾਂ ਕਰੈਚ ਵਰਕਰਾਂ ਦੇ ਪਤੀਆਂ ਦਾ ਕੰਮ ਰੁਕ ਗਿਆ ਹੈ ਅਤੇ ਕੰਮ ਤੋਂ ਵਿਹਲੇ ਹੋ ਗਏ ਹਨ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਦੇ ਨਾਂ ਨੋਟਿਸ ਭੇਜ ਦਿੱਤੇ ਹਨ। ਭੇਜੇ ਗਏ ਨੋਟਿਸ ’ਚ ਉਨ੍ਹਾਂ ਲਿਖਿਆ ਕਿ ਜੇਕਰ ਇਨ੍ਹਾਂ ਕਰੈਚ ਵਰਕਰਾਂ ਨੂੰ ਹਫ਼ਤੇ ਤੱਕ ਤਨਖਾਹਾਂ ਨਾ ਮਿਲੀਆਂ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਭੁੱਖ ਹੜਤਾਲ ’ਤੇ ਬੈਠਣ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ। 

ਪੜ੍ਹੋ ਇਹ ਵੀ ਖਬਰ - 7 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ

ਜ਼ਿਕਰਯੋਗ ਹੈ ਕਿ ਸੂਬੇ ਭਰ ਵਿਚ 200 ਤੋਂ ਵੱਧ ਕਰੈਚ ਵਰਕਰਾਂ ਹਨ। ਯੂਨੀਅਨ ਵਲੋਂ ਪਹਿਲਾਂ ਵੀ ਕਰੈਚ ਵਰਕਰਾਂ ਦੀਆਂ ਤਨਖਾਹਾਂ ਸਬੰਧੀ ਵਿਭਾਗ ਦੀ ਡਾਇਰੈਕਟਰ ਅਤੇ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੂੰ ਮਿਲ ਕੇ ਮੰਗ-ਪੱਤਰ ਸੌਂਪੇ ਗਏ ਹਨ। ਕਰੈਚ ਵਰਕਰਾਂ ਗੁਰਮੀਤ ਕੌਰ, ਸੀਮਾ ਰਾਣੀ, ਅੰਸ਼ੂ ਤੇ ਵੀਨਾ ਰਾਣੀ ਨੇ ਦੱਸਿਆ ਕਿ ਸੈਂਟਰਾਂ ਵਿਚ ਆਉਣ ਵਾਲੇ ਬੱਚਿਆਂ ਨੂੰ ਸਵਾ ਤਿੰਨ ਸਾਲ ਤੋਂ ਨਾ ਰਾਸ਼ਨ ਮਿਲਿਆ ਤੇ ਨਾ ਹੀ ਸੈਂਟਰਾਂ ਦਾ ਕਿਰਾਇਆ ਮਿਲਿਆ ਹੈ।

ਪੜ੍ਹੋ ਇਹ ਵੀ ਖਬਰ -  ‘ਰੱਬ ਵਰਗਾ ਹੁੰਦਾ ਹੈ ਇਕ ਦੋਸਤ ਦਾ ਸਹਾਰਾ’
 


author

rajwinder kaur

Content Editor

Related News