ਸ੍ਰੀ ਮੁਕਤਸਰ ਸਾਹਿਬ ਵਿਖੇ ਸੰਕੇਤਕ ਧਰਨੇ ਉਪਰੰਤ ਅਕਾਲੀ ਦਲ ਨੇ ਡੀ.ਸੀ ਨੂੰ ਦਿੱਤਾ ਮੰਗ-ਪੱਤਰ

06/18/2020 2:53:38 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਪੰਜਾਬ ਪੱਧਰ ’ਤੇ ਧਰਨੇ ਦੇਣ ਉਪਰੰਤ ਰਾਜਪਾਲ ਦੇ ਨਾਮ ਮੰਗ-ਪੱਤਰ ਦੇਣ ਦੇ ਕੀਤੇ ਐਲਾਨ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਡੀ.ਸੀ.ਐੱਮ ਕੇ ਅਰਵਿੰਦ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਤੋਂ ਪਹਿਲਾ ਸਥਾਨਕ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਹਾਲ ਵਿਚ ਇਕੱਤਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆ ਜ਼ਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਐੱਮ.ਐੱਲ. ਏ, ਜ਼ਿਲਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਮਿੱਡੂਖੇੜਾ, ਹਲਕਾ ਗਿੱਦੜਬਾਹਾ ਤੋਂ ਇੰਚਾਰਜ਼ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਕੋਵਿਡ -19 ਤਹਿਤ ਲੱਗੇ ਕਰਫਿਊ ਦੌਰਾਨ ਰਾਸ਼ਨ ਦੀ ਵੰਡ ਠੀਕ ਢੰਗ ਨਾਲ ਨਹੀਂ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਆਇਆ ਰਾਸ਼ਨ ਵੀ ਨਹੀਂ ਵੰਡਿਆ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸੁਸ਼ਾਂਤ ਸਿੰਘ ਰਾਜਪੂਤ : ਖਿੰਡੇ ਜਜ਼ਬਾਤ ਦੀ ਸਾਡੀ ਪੱਤਰਕਾਰੀ ਅਤੇ ਅਸੀਂ ਲੋਕ 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਮਾਨ ਮੁਰੀਦ

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਧਿਆਨ ਕੋਵਿਡ -19 ਦੇ ਇਸ ਦੌਰ ਦੌਰਾਨ ਘਪਲਿਆਂ ਵੱਲ ਰਿਹਾ ਹੈ। ਰਾਜਪਾਲ ਦੇ ਨਾਮ ਦਿੱਤੇ ਮੰਗ ਪੱਤਰ ਰਾਹੀ ਮੰਗ ਕੀਤੀ ਗਈ ਕਿ ਸਰਕਾਰੀ ਖਜਾਨੇ ਨੂੰ 5600 ਕਰੋੜ ਰੁਪਏ ਦਾ ਜਾ ਮਾਲੀ ਘਾਟਾ ਪਿਆ, ਇਸਦੀ ਨਿਰਪੱਖ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ। ਸ਼ਰਾਬ ਅਤੇ ਰੇਤ ਮਾਫੀਆਂ ਨੂੰ ਦਿੱਤੀਆਂ ਗਈਆਂ ਵੱਡੀਆਂ ਰਿਆਇਤਾਂ ਦੀ ਵੀ ਜਾਂਚ ਕਰਵਾਈ ਜਾਵੇਗੀ। ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਚਾਰ ਮਹੀਨੇ ਦੇ ਬਿਜਲੀ/ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿਲ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਸਟੇਟ ਡਿਜਾਸਟਰ ਫੰਡ ’ਚੋਂ ਦਿੱਤੇ ਜਾਣ, ਇੰਡਸਟਰੀ ਦੇ 3 ਮਹੀਨੇ ਦੇ ਬਿਜਲੀ ਦੇ ਫਿਕਸਡ ਚਾਰਜ ਮੁਆਫ਼ ਕੀਤੇ ਜਾਣ, ਗੰਨੇ ਦੇ ਬਕਾਏ ਦਿੱਤੇ ਜਾਣ, ਝੋਨੇ ਦੀ ਲਵਾਈ ਅਤੇ ਮਜਦੂਰੀ ਦੀ ਲਾਗਤ ਵੱਧਣ ਕਾਰਨ ਹਰ ਕਿਸਾਨ ਨੂੰ 3000 ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੀਜ ਸਕੈਂਡਲ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ, ਲਾਕਡਾਊਨ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿਚ ਪੱਤਰਕਾਰਾਂ ’ਤੇ ਦਰਜ ਝੂਠੇ ਮਾਮਲੇ ਰੱਦ ਕਰਨ, ਮੈਡੀਕਲ ਕਾਲਜਾਂ ਦੇ ਵਿਚ ਐੱਮ. ਬੀ. ਬੀ. ਐੱਸ., ਐੱਮ. ਡੀ. ਕਰ ਰਹੇ ਵਿਦਿਆਰਥੀਆਂ ਦੀਆਂ ਫੀਸਾਂ ਵਿਚ 70 ਫੀਸਦੀ ਦੇ ਕੀਤੇ ਵਾਧੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਅਮਨਦੀਪ ਸਿੰਘ ਮਹਾਸ਼ਾ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ, ਹਰਜੀਤ ਸਿੰਘ ਨੀਲਾ ਮਾਨ, ਗੁਰਵੀਰ ਸਿੰਘ ਕਾਕੂ ਸੀਰਵਾਲੀ, ਨਵਦੀਪ ਕੌਰ ਸੰਧੂ, ਬਿੰਦਰ ਗੋਨਿਆਣਾ, ਜਗਤਾਰ ਸਿੰਘ ਪੀ ਏ ਆਦਿ ਹਾਜ਼ਰ ਸਨ।

ਘਰ ਨੂੰ ਸਾਫ-ਸੁਥਰਾ ਰੱਖਣ ਅਤੇ ਖੂਬਸੂਰਤ ਬਣਾਉਣ ਲਈ ਅਪਣਾਓ ਇਹ ਤਰੀਕੇ


rajwinder kaur

Content Editor

Related News