ਅਕਾਲੀ ਦਲ ਨਾਲ ਸਾਡਾ ਗਠਜੋੜ ਸਿਰਫ ਪੰਜਾਬ ’ਚ ਹੀ ਹੈ : ਅਸ਼ਵਨੀ ਸ਼ਰਮਾ

2/18/2020 5:33:39 PM

ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਪੂਰੇ ਦੇਸ਼ ’ਚ ਨਹੀਂ ਸਗੋਂ ਪੰਜਾਬ ’ਚ ਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਪਹੁੰਚੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨਢਾ ਦੀ ਬਠਿੰਡਾ ’ਚ ਹੋਣ ਜਾ ਰਹੀ ਰੈਲੀ ਸਬੰਧੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਸੀ.ਏ.ਏ.ਪ੍ਰਤੀ ਅਕਾਲੀ ਦਲ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਸੀ.ਏ.ਏ. ਦਾ ਵਿਰੋਧ ਨਹੀਂ ਕਰ ਰਿਹਾ, ਸਗੋਂ ਇਸ ਵਿਚਲੀ ਇਕ ਲਾਈਨ ਸਬੰਧੀ ਉਨ੍ਹਾਂ ਨੂੰ ਇਤਰਾਜ਼ ਹੈ, ਜਿਸ ਬਾਰੇ ਗੱਲਬਾਤ ਹੋ ਰਹੀ ਹੈ। ਦਿੱਲੀ ਚੋਣਾਂ ’ਚ ਅਕਾਲੀ ਦਲ ਵਲੋਂ ਕੀਤੇ ਵਿਰੋਧ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਸਾਡਾ ਅਕਾਲੀ ਦਲ ਨਾਲ ਗਠਜੋੜ ਪੰਜਾਬ ’ਚ ਹੀ ਹੈ। ਕੇਜਰੀਵਾਲ ਦੇ ਸਬੰਧ ’ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ’ਚ ਕੇਜਰੀਵਾਲ ਨੂੰ ਸਫਲਤਾ ਨਹੀਂ ਮਿਲੇਗੀ, ਕਿਉਂਕਿ ਪੰਜਾਬ ਦੇ ਲੋਕ ‘ਆਪ’ ਨੂੰ ਜਾਣਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

This news is Edited By rajwinder kaur