ਜਹਾਜ਼ਾਂ ਦੀ ਖਰੀਦ ਦੇ ਮਾਮਲੇ ''ਚ MP ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ''ਚ ਹੋਇਆ ਵੱਡਾ ਖੁਲਾਸਾ

Tuesday, Dec 05, 2023 - 07:11 PM (IST)

ਜਹਾਜ਼ਾਂ ਦੀ ਖਰੀਦ ਦੇ ਮਾਮਲੇ ''ਚ MP ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ''ਚ ਹੋਇਆ ਵੱਡਾ ਖੁਲਾਸਾ

ਲੁਧਿਆਣਾ (ਜੋਸ਼ੀ) : ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਸ਼ਹਿਰੀ ਹਵਾਬਾਜ਼ੀ ਮੰਤਰੀ ਜਨਰਲ (ਡਾ.) ਵੀ.ਕੇ. ਸਿੰਘ (ਸੇਵਾਮੁਕਤ) ਨੇ ਕਿਹਾ ਹੈ ਕਿ ਦੇਸ਼ ਦੀਆਂ 3 ਪ੍ਰਮੁੱਖ ਏਅਰਲਾਈਨਜ਼ ਏਅਰ ਇੰਡੀਆ, ਇੰਡੀਗੋ ਅਤੇ ਅਕਾਸਾ ਏਅਰ ਨੇ 1,046 ਜਹਾਜ਼ਾਂ ਦੀ ਖਰੀਦ ਲਈ ਆਰਡਰ ਦਿੱਤੇ ਹਨ। ਅੱਜ ਇਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਉਨ੍ਹਾਂ ਪੁੱਛਿਆ ਸੀ ਕਿ ਕੀ ਸਰਕਾਰ ਨੂੰ ਪਤਾ ਹੈ ਕਿ ਹਵਾਈ ਯਾਤਰਾ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਕੰਮ ਕਰਨ ਵਾਲੀਆਂ ਏਅਰਲਾਈਨਜ਼ ਦੁਆਰਾ ਕਿੰਨੇ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਡਲਿਵਰੀ ਸਮੇਂ ਦੇ ਵੇਰਵੇ ਅਤੇ ਵੱਖ-ਵੱਖ ਏਅਰਲਾਈਨਜ਼ ਦੁਆਰਾ ਦਿੱਤੇ ਗਏ ਆਰਡਰਾਂ ਦੇ ਵੇਰਵੇ ਵੀ ਮੰਗੇ ਸਨ।

ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ ਨੇ ਰੋਡਵੇਜ਼ ਬੱਸ 'ਤੇ ਇੱਟਾਂ-ਰੋੜਿਆਂ ਨਾਲ ਕੀਤਾ ਹਮਲਾ, ਤੋੜੇ ਸ਼ੀਸ਼ੇ

ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਏਅਰ ਇੰਡੀਆ ਲਿਮਟਿਡ (ਏਅਰ ਇੰਡੀਆ) ਨੇ 470 ਜਹਾਜ਼ਾਂ (ਏਅਰਬੱਸ ਅਤੇ ਬੋਇੰਗ) ਦੀ ਖਰੀਦ ਲਈ ਆਰਡਰ ਦਿੱਤੇ ਹਨ, ਜੋ ਕਿ 10 ਸਾਲਾਂ ਦੀ ਮਿਆਦ ਵਿੱਚ ਪ੍ਰਦਾਨ ਕੀਤੇ ਜਾਣਗੇ। ਇਹ ਜਹਾਜ਼ ਏਅਰ ਇੰਡੀਆ ਸਮੂਹ ਕੰਪਨੀਆਂ ਦੁਆਰਾ ਸ਼ਾਮਲ/ਵਰਤੇ ਜਾਣਗੇ। ਇੰਟਰਗਲੋਬ ਏਵੀਏਸ਼ਨ ਲਿਮਟਡ (ਇੰਡੀਗੋ) ਨੇ 19 ਜੂਨ 2023 ਨੂੰ ਏਅਰਬੱਸ ਦੇ ਨਾਲ 500 ਜਹਾਜ਼ਾਂ ਦਾ ਖਰੀਦ ਆਰਡਰ ਦਿੱਤਾ ਹੈ। ਜਹਾਜ਼ਾਂ ਦੀ ਡਲਿਵਰੀ 2030 ਤੋਂ ਸ਼ੁਰੂ ਹੋਵੇਗੀ। ਅਕਾਸਾ ਏਅਰ ਨੇ 76 ਬੋਇੰਗ 737-8 ਮੈਕਸ ਜਹਾਜ਼ਾਂ ਦਾ ਆਰਡਰ ਦਿੱਤਾ ਸੀ, ਜਿਨ੍ਹਾਂ 'ਚੋਂ 20 ਜਹਾਜ਼ ਪਹਿਲਾਂ ਹੀ ਉਨ੍ਹਾਂ ਦੇ ਬੇੜੇ ਵਿੱਚ ਸ਼ਾਮਲ ਹੋ ਚੁੱਕੇ ਹਨ। ਬਾਕੀ ਨੂੰ 2027 ਤੱਕ ਸ਼ਾਮਲ ਕੀਤਾ ਜਾਵੇਗਾ।


author

Mukesh

Content Editor

Related News