ਮੋਟਰਸਾਈਕਲ ਤੇ ਟਰੱਕ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ

Thursday, Jun 25, 2020 - 08:06 PM (IST)

ਮੋਟਰਸਾਈਕਲ ਤੇ ਟਰੱਕ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ

ਗੁਰੂਹਰਸਹਾਏ, (ਆਵਲਾ)- ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ ’ਤੇ ਮੋਟਰਸਾਈਕਲ ਅਤੇ ਟਰੱਕ ਵਿਚਕਾਰ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸਨੂੰ 108 ਐਂਬੂਲੈਂਸ ਦੇ ਡਰਾਈਵਰ ਸੰਦੀਪ ਅਤੇ ਸਾਰਜ ਵੱਲੋਂ ਘਟਨਾ ਸਥਾਨ ਤੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਹਰਮੇਸ਼ ਸਿੰਘ (50) ਪੁੱਤਰ ਇੰਦਰ ਸਿੰਘ, ਜਲਾਲਾਬਾਦ ਵੱਲੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਜਾ ਰਿਹਾ ਸੀ ਅਤੇ ਫਿਰੋਜ਼ਪੁਰ ਵੱਲੋਂ ਆ ਰਹੇ ਟਰੱਕ ਨਾਲ ਐਕਸੀਡੈਂਟ ਹੋ ਗਿਆ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਐਕਸੀਡੈਂਟ ਪਿੰਡ ਛੋਟੀ ਪਿੰਡੀ ਗਜਨੀ ਵਾਲਾ ਮੋਡ਼ ’ਤੇ ਹੋਇਆ ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News