ਸਡ਼ਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

04/09/2020 7:11:17 PM

ਸਾਦਿਕ, (ਪਰਮਜੀਤ)- ਪਿੰਡ ਦੀਪ ਸਿੰਘ ਵਾਲਾ ਕੋਲ ਇਕ ਮੋਟਰ ਸਾਈਕਲ ਸਵਾਰ ਦੀ ਡਿੱਗ ਕੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਬਾਦਲ ਸਿੰਘ ਪੁੱਤਰ ਬੁੱਗਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ। ਘਰ ਦੀ ਆਰਥਿਕ ਤੰਗੀ ਕਾਰਣ ਬਾਦਲ ਸਿੰਘ ਆਪਣੇ ਦੋਸਤ ਕੋਲੋਂ ਮਦਦ ਲਈ ਗਿਆ ਸੀ ਅਤੇ ਵਾਪਸ ਆਉਦੇਂ ਸਮੇਂ ਰਾਤ ਦੇ ਹਨੇਰੇ ’ਚ ਸਡ਼ਕ ਦੇ ਕਿਨਾਰੇ ਮੋਟਰਸਾਈਕਲ ਸਮੇਤ ਜਾ ਡਿੱਗਿਆ, ਜਿਸ ਨਾਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਛੱਡ ਗਿਆ ਹੈ।


Bharat Thapa

Content Editor

Related News