ਪੰਜਾਬ ''ਚ ਪ੍ਰਾਈਵੇਟ ਕਾਲਜਾਂ ਦੇ 40 ਫ਼ੀਸਦੀ ਤੋਂ ਵੱਧ ਵਿਦਿਆਰਥੀ ਛੱਡ ਰਹੇ ਪ੍ਰੀਖਿਆਵਾਂ, ਜਾਣੋ ਕਾਰਨ
06/02/2023 6:16:44 PM

ਚੰਡੀਗੜ੍ਹ- ਪ੍ਰਾਈਵੇਟ ਫ਼ਾਰਮੇਸੀ ਕਾਲਜਾਂ ਦੇ ਲਗਭਗ 40 ਫੀਸਦੀ ਵਿਦਿਆਰਥੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਅਤੇ ਪੌਲੀਟੈਕਨਿਕ ਕੇਂਦਰਾਂ ਵਿੱਚ ਕਰਵਾਈਆਂ ਜਾਂਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋਏ। 25 ਮਈ ਨੂੰ ਸੰਗਰੂਰ ਦੇ ਇਕ ਪ੍ਰਾਈਵੇਟ ਫ਼ਾਰਮੇਸੀ ਕਾਲਜ ਦੇ ਸਾਰੇ 63 ਵਿਦਿਆਰਥੀ ਆਪਣੀ ਪ੍ਰੀਖਿਆ ਛੱਡ ਗਏ ਕਿਉਂਕਿ ਸਰਕਾਰੀ ਕੇਂਦਰ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ।
ਇਹ ਵੀ ਪੜ੍ਹੋ- ਸਹੁਰਿਆਂ ਦਾ ਕਾਰਾ, ਰੋਟੀ 'ਚ ਜ਼ਹਿਰ ਦੇ ਕੇ ਮਾਰੀ ਨੂੰਹ
ਇਹ ਪ੍ਰੀਖਿਆਵਾਂ ਸਰਕਾਰੀ ਅਦਾਰਿਆਂ 'ਚ ਨਕਲ ਅਤੇ ਹੋਰ ਗਲਤ ਪ੍ਰਥਾਵਾਂ ਨੂੰ ਰੋਕਣ ਲਈ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਇਹ ਪ੍ਰੀਖਿਆ ਪ੍ਰਾਈਵੇਟ ਪੌਲੀਟੈਕਨਿਕ ਅਤੇ ਫ਼ਾਰਮੇਸੀ ਕਾਲਜਾਂ ਦੇ ਕੇਂਦਰਾਂ 'ਤੇ ਹੁੰਦੀ ਸੀ। ਪਿਛਲੇ ਸਾਲਾਂ 'ਚ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਲਈਆਂ ਗਈਆਂ ਪ੍ਰੀਖਿਆਵਾਂ 'ਚ ਲਗਭਗ 100 ਫੀਸਦੀ ਹਾਜ਼ਰੀ ਦਰਜ ਕੀਤੀ ਗਈ ਸੀ।
ਪਿਛਲੇ 10 ਦਿਨਾਂ 'ਚ ਹੋਏ ਚਾਰ ਪੇਪਰਾਂ 'ਚ ਸੰਗਰੂਰ ਅਤੇ ਅਬੋਹਰ ਜ਼ਿਲ੍ਹਿਆਂ ਦੇ ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਦੀ ਸਭ ਤੋਂ ਵੱਧ ਗੈਰਹਾਜ਼ਰੀ ਦੇ ਨਾਲ 45 ਤੋਂ 58 ਫੀਸਦੀ ਤੱਕ ਹਾਜ਼ਰੀ ਦਰਜ ਕੀਤੀ ਗਈ ਹੈ। ਸੂਬੇ 'ਚ 100 ਤੋਂ ਵੱਧ ਪ੍ਰਾਈਵੇਟ ਫ਼ਾਰਮੇਸੀ ਕਾਲਜ ਹਨ।
ਇਹ ਵੀ ਪੜ੍ਹੋ- ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ
ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਲਾਨਾ ਲਗਭਗ 6,000 ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਆਈ.ਟੀ.ਆਈਜ਼ ਅਤੇ ਪੌਲੀਟੈਕਨਿਕਾਂ ਦੇ ਨੋਡਲ ਪ੍ਰੀਖਿਆ ਕੇਂਦਰਾਂ 'ਤੇ ਪ੍ਰੀਖਿਆਵਾਂ ਕਰਵਾਉਣ ਦੇ ਫ਼ੈਸਲੇ ਨੂੰ ਲਾਗੂ ਕਰਕੇ ਇਸ ਸਾਲ ਕਰੀਬ 74 ਕੇਂਦਰ ਬਣਾਏ ਗਏ ਹਨ। ਵੱਡੇ ਪੱਧਰ 'ਤੇ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ, ਬੋਰਡ ਨੇ ਸਰਕਾਰੀ ਆਈ.ਟੀ.ਆਈਜ਼ ਅਤੇ ਪੌਲੀਟੈਕਨਿਕਾਂ ਵਿੱਚ ਪ੍ਰਾਈਵੇਟ ਫਾਰਮੇਸੀ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸੀਸੀਟੀਵੀ ਨਿਗਰਾਨੀ ਹੇਠ ਕਰਵਾਉਣ ਦੇ ਆਪਣੇ ਦੋ ਸਾਲ ਪੁਰਾਣੇ ਫੈਸਲੇ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਦੇ ਸਕੱਤਰ ਰਾਮਵੀਰ ਨੇ ਦੱਸਿਆ ਕਿ ਪ੍ਰੀਖਿਆਵਾਂ ਸੀਸੀਟੀਵੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਤੰਬਾਕੂ ਦੀ ਗ੍ਰਿਫ਼ਤ ’ਚ ਪੰਜਾਬ, 13 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਤੱਕ ਹੋਏ ਕੈਂਸਰ ਦਾ ਸ਼ਿਕਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
Related News
ਭਾਰਤ-ਕੈਨੇਡਾ ਵਿਵਾਦ ''ਤੇ ਬੋਲੇ MP ਸਾਹਨੀ - ''ਪੰਜਾਬੀਆਂ ਨੂੰ ਭੁਗਤਣਾ ਪਵੇਗਾ ਵੀਜ਼ਿਆਂ ''ਤੇ ਪਾਬੰਦੀ ਦਾ ਖਾਮਿਆਜ਼ਾ''
