19 ਨੂੰ ਅਕਾਲੀ-ਭਾਜਪਾ ਤੇ ''ਆਪ'' ਦਾ ਹੋ ਜਾਵੇਗਾ ਸਫਾਇਆ : ਮੁਹੰਮਦ ਸਦੀਕ
Saturday, May 04, 2019 - 10:14 AM (IST)

ਬਾਘਾਪੁਰਾਣਾ (ਅਜੇ)—ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ਮੀਟਿੰਗਾਂ ਕਰਦਿਆਂ ਕਿਹਾ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਪੰਜਾਬ ਅੰਦਰ ਨਸ਼ਾ, ਬੇਰੋਜ਼ਗਾਰੀ ਭ੍ਰਿਸ਼ਟਾਚਾਰ ਤੇ ਲੁੱਟ ਸਿਖਰਾਂ 'ਤੇ ਰਹੀ। ਮੁਲਾਜ਼ਮ ਵਰਗ ਆਪਣੀਆਂ ਮੰਗਾਂ ਮਨਵਾਉਣ ਲਈ ਰੋਜ਼ਾਨਾ ਹੀ ਸੜਕਾਂ 'ਤੇ ਧਰਨੇ-ਮੁਜ਼ਾਹਰੇ ਕਰਦਾ ਰਿਹਾ ਪਰ ਅਕਾਲੀਆਂ ਨੇ ਇਕ ਨਾ ਸੁਣੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਭ ਤੋਂ ਵੱਧ ਖੁਦਕੁਸ਼ੀਆਂ ਅਕਾਲੀ ਸਰਕਾਰ ਵੇਲੇ ਹੋਈਆਂ, ਮੋਦੀ ਸਰਕਾਰ ਨੇ ਲੋਕਾਂ ਨਾਲ ਢੇਰ ਵਾਅਦੇ ਕੀਤੇ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 19 ਮਈ ਨੂੰ ਅਕਾਲੀ-ਭਾਜਪਾ ਤੇ 'ਆਪ' ਦਾ ਸਫਾਇਆ ਹੋ ਜਾਵੇਗਾ।