ਮੁਹੰਮਦ ਗੁਲਾਬ ਨੇ ਸਪੈਸ਼ਲ DGP ਪ੍ਰਵੀਨ ਸਿਨਹਾ ਨੂੰ ਸੌਂਪਿਆ ਮੰਗ ਪੱਤਰ
Wednesday, Sep 23, 2026 - 09:49 PM (IST)
ਲੁਧਿਆਣਾ (ਰਿੰਕੂ) - ਪੰਜਾਬ ਵਿਚ ਵਿਗੜ ਰਾਹੀ ਕਾਨੂੰਨ ਵਿਵਸਥਾ, ਨਸ਼ੇ ਅਤੇ ਨਾਜਾਇਜ਼ ਹਥਿਆਰਾਂ ਦੇ ਵਧਦੇ ਖਤਰੇ ’ਤੇ ਚਿੰਤਾ ਜਤਾਉਂਦੇ ਹੋਏ ਸਮਾਜਿਕ ਵਰਕਰ ਅਤੇ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਰਾਸ਼ਟਰੀ ਸੰਯੋਜਕ ਮੁਹੰਮਦ ਗੁਲਾਬ ਨੇ ਸਪੈਸ਼ਲ ਡੀ. ਜੀ. ਪੀ. (ਲਾ ਐਂਡ ਆਰਡਰ) ਪ੍ਰਵੀਨ ਕੁਮਾਰ ਸਿਨਹਾ ਨੂੰ ਮੰਗ ਪੱਤਰ ਸੌਂਪ ਕੇ ਲੁਧਿਆਣਾ, ਜਲੰਧਰ ਸਮੇਤ ਉਦਯੋਗਿਕ ਸ਼ਹਿਰਾਂ ਵਿਚ ਮਜ਼ਦੂਰਾਂ ਦੀ ਸੁਰੱਖਿਆ ਲਈ ਤਨਖਾਹ ਮਿਲਣ ਵਾਲੇ ਦਿਨਾਂÇ ਵਿਚ ਪੁਲਸ ਗਸ਼ਤ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਨਿਗਰਾਨੀ ਵਧਾਉਣ ਦੀ ਮੰਗ ਕੀਤੀ।
ਮੁਹੰਮਦ ਗੁਲਾਬ ਨੇ ਨਸ਼ਾ ਸਮੱਗਲਰਾਂ ਅਤੇ ਜਥੇਬੰਦਕ ਡਰੱਗ ਨੈੱਟਵਰਕ, ਨਾਜਾਇਜ਼ ਹਥਿਆਰਾਂ ਦੇ ਸਪਲਾਇਰਾਂ ਅਤੇ ਗੈਂਗਸਟਰ ਨੈੱਟਵਰਕ ਖਿਲਾਫ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਨਾਗਰਿਕਾਂ ਨੂੰ ਮਿਲਣ ਵਾਲੀਆਂ ਧਮਕੀ ਭਰੀਆਂ ਕਾਲਾਂ, ਜਬਰੀ ਵਸੂਲੀ ਅਤੇ ਫਿਰੌਤੀ ਦੇ ਮਾਮਲਿਆਂ ਦੀ ਤਤਕਾਲ ਜਾਂਚ, ਤਕਨੀਕੀ ਵਿਸ਼ਲੇਸ਼ਣ ਅਤੇ ਪੀੜਤਾਂ ਨੂੰ ਜ਼ਰੂਰਤ ਦੇ ਮੁਤਾਬਕ ਸੁਰੱਖਿਆ ਦੇਣ ਦੀ ਮੰਗ ਕੀਤੀ।
ਮੰਗ ਪੱਤਰ ਵਿਚ ਪੁਲਸ ਥਾਣਿਆਂ ਵਿਚ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ, ਸ਼ਿਕਾਇਤਕਰਤਾਵਾਂ ਨੂੰ ਤਰੱਕੀ ਤੋਂ ਜਾਣੂ ਕਰਵਾਉਣ ਅਤੇ ਲਾਪ੍ਰਵਾਹੀ ਦੀ ਸਥਿਤੀ ਵਿਚ ਜਵਾਬਦੇਹੀ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ।
