ਬੇਸਹਾਰਾ ਕੁੱਤੇ ਦੀ ਮੌਤ ਦਾ ਮਾਮਲਾ ਅਦਾਲਤ ’ਚ ਪੁੱਜਾ, 24 ਨੂੰ ਹੋਵੇਗੀ ਸੁਣਵਾਈ

02/11/2020 12:50:02 PM

ਮੋਹਾਲੀ - ਮੋਹਾਲੀ ਦੇ ਆਦਰਸ਼ ਨਗਰ ਇਲਾਕੇ ’ਚ 2 ਮਹੀਨੇ ਪਹਿਲਾਂ ਇਕ ਬੇਸਹਾਰਾ ਕੁੱਤੇ ਦੇ ਬੱਚੇ ਨੂੰ ਤੀਸਰੀ ਇਮਾਰਤ ਤੋਂ ਹੇਠਾਂ ਸੁੱਟ ਦਿੱਤਾ ਸੀ, ਜਿਸ ਦਾ ਮਾਮਲਾ ਸੋਮਵਾਰ ਨੂੰ ਅਦਾਲਤ ਪਹੁੰਚ ਗਿਆ। ਇਸ ਘਟਨਾ ਦਾ ਪਤਾ ਲੱਗਦੇ ਸਾਰੇ ਜਾਨਵਰਾਂ ਨੂੰ ਬਚਾਉਣ ਵਾਲੀ ਸੰਸਥਾ ਫਾਰਐਵਰ ਫੈਂਡਸ ਸਾਹਮਣੇ ਆ ਗਈ। ਇਸ ਸੰਸਥਾ ਨੇ ਨਾ ਸਿਰਫ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਪੁਲਸ ’ਤੇ ਮਾਮਲਾ ਦਰਜ ਕਰਨ ਦਾ ਦਬਾਅ ਪਾਇਆ ਸਗੋਂ ਵਕੀਲਾਂ ਨੂੰ ਅਗਲੇਰੀ ਕਾਨੂੰਨੀ ਲੜਾਈ ਲੜਨ ਦੀ ਵੀ ਸਲਾਹ ਦਿੱਤੀ। ਉਕਤ ਸੰਸਥਾ ਦੇ ਸਦਕਾ ਇਸ ਮਾਮਲੇ ਦੀ ਅਗਲੇਰੀ ਸੁਣਵਾਈ 24 ਫਰਵਰੀ ਨੂੰ ਕੀਤੀ ਜਾਵੇਗੀ।

ਪ੍ਰੈੱਸ ਕਾਨਫਰੰਸ ਕਰਦੇ ਹੋਏ ਫਾਰਐਵਰ ਫੈਂਡਸ ਫਾਊਡੈਂਸ਼ਨ ਦੇ ਸੰਸਥਾਪਨ ਵਿਕਾਸ ਲਥੂਰਾ ਨੇ ਦੱਸਿਆ ਕਿ ਉਹ ਅਗਲੇਰੀ ਕਾਰਵਾਈ ਲਈ ਸੰਸਥਾ ਨਾਲ ਜੁੜੇ ਵਕੀਲਾਂ ਨਾਲ ਕਾਨੂੰਨੀ ਸਲਾਹ ਮਸ਼ਵਰਾ ਕਰ ਰਹੇ ਹਨ। ਉਹ ਇਸ ਮਾਮਲੇ ਨੂੰ ਆਖਰੀ ਪੜਾਅ ਤੱਕ ਲੈ ਕੇ ਜਾਣਗੇ। ਜ਼ਿਕਰਯੋਗ ਹੈ ਕਿ ਆਦਰਸ਼ ਨਗਰ ਨਵਾਪਿੰਡ ’ਚ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਨਸ਼ੇ ਦੀ ਹਾਲਤ ’ਚ ਦਸੰਬਰ ਮਹੀਨੇ ਇਕ ਬੇਸਹਾਰਾ ਕੁੱਤੇ ਨੂੰ ਜ਼ਖਮੀ ਕਰਕੇ ਤੀਸਰੀ ਇਮਾਰਤ ਤੋਂ ਹੇਠਾਂ ਸੁੱਟ ਦਿੱਤਾ ਸੀ। ਇਸ ਘਟਨਾ ਦਾ ਜਦੋਂ ਉਨ੍ਹਾਂ ਦੇ ਗੁਆਂਢ ’ਚ ਰਹਿ ਰਹੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।


rajwinder kaur

Content Editor

Related News