ਕੋਰੋਨਾ ਨਾਲ ਮੋਹਾਲੀ ਵਿਚ ਪੰਜਵੀ ਮੌਤ, 4 ਹੋਰ ਮਰੀਜ਼ ਪਾਜ਼ੇਟਿਵ
Saturday, Jul 04, 2020 - 11:39 PM (IST)

ਮੋਹਾਲੀ,(ਪਰਦੀਪ)-ਮੋਹਾਲੀ ਜ਼ਿਲੇ ਵਿਚ ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਉਥੇ ਅੱਜ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਕਾਰਨ ਗਿਆਨ ਸਾਗਰ ਹਸਪਤਾਲ ਵਿਖੇ ਜੇਰੇ ਇਲਾਜ 68 ਵਰਿ੍ਹਆਂ ਦੀ ਜ਼ੀਰਕਪੁਰ ਨਿਵਾਸੀ ਔਰਤ ਦੀ ਜ਼ਿਲੇ ਦੇ 5ਵੇਂ ਮਰੀਜ਼ ਵਜੋਂ ਮੌਤ ਹੋ ਗਈ ਹੈ। ਅੱਜ ਜ਼ਿਲੇ ਵਿਚ 5 ਹੋਰ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚ ਮੋਹਾਲੀ ਦੇ ਫੇਜ਼-11 ਦੀ 40 ਸਾਲਾ ਮਹਿਲਾ,
44 ਸਾਲਾ ਵਿਅਕਤੀ ਪਿੰਡ ਬੇਹੜਾ, 48 ਸਾਲਾ ਵਿਅਕਤੀ ਦੀ ਵਾਸੀ ਜ਼ੀਰਕਪੁਰ ਅਤੇ 32 ਸਾਲਾ ਵਿਅਕਤੀ ਨਿਵਾਸੀ ਡੇਰਾਬੱਸੀ ਸ਼ਾਮਲ ਹਨ। ਇਸ ਤੋਂ ਇਲਾਵਾ ਸੁਖਦ ਭਰੀ ਖਬਰ ਇਹ ਰਹੀ ਕਿ ਜ਼ਿਲੇ ਵਿਚ ਅੱਜ 6 ਔਰਤਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹ ਤੰਦਰੁਸਤ ਹੋ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਈਆਂ। ਇਨ੍ਹਾਂ ਵਿਚ 25 ਸਾਲਾ ਜਰਕਿਨ, 18 ਸਾਲ ਦੀਆਂ ਲੜਕੀਆਂ ਅਤੇ 19 ਸਾਲਾ ਲੜਕੀ ਸਾਰੇ ਨਿਵਾਸੀ ਡੇਰਾਬੱਸੀ ਅਤੇ 22 ਸਾਲਾ ਲੜਕੀ ਸ਼ਾਮਲ ਹਨ। ਜ਼ਿਲੇ ਵਿਚ ਹੁਣ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ 288 ਹੈ ਜਿਨ੍ਹਾਂ ਵਿਚੋਂ 218 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਪ੍ਰੰਤੂ ਹਾਲੇ ਵੀ 65 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।