ਮੋਗਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਪਤੀ ਸਾਹਮਣੇ ਔਰਤ ਨਾਲ ਕੀਤੀ ਸ਼ਰਮਨਾਕ ਹਰਕਤ

Friday, Sep 20, 2019 - 02:05 PM (IST)

ਮੋਗਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਪਤੀ ਸਾਹਮਣੇ ਔਰਤ ਨਾਲ ਕੀਤੀ ਸ਼ਰਮਨਾਕ ਹਰਕਤ

ਮੋਗਾ—ਮੋਗਾ 'ਚ ਇਕ ਦਿਨ ਪਹਿਲਾਂ ਝਗੜੇ ਦੌਰਾਨ ਭੱਜ ਕੇ ਵੜੇ ਨੌਜਵਾਨ ਨੂੰ ਘਰ 'ਚੋਂ ਨਿਕਲਣ 'ਤੇ ਨੌਜਵਾਨ ਅਤੇ ਉਸ ਦੇ 11 ਦੋਸਤਾਂ ਨੇ ਦਵਾਈ ਲੈਣ ਮਾਰਕਿਟ ਗਈ ਮਹਿਲਾ ਦੇ ਪਤੀ ਨੂੰ ਸ਼ਰੇਆਮ ਕੁੱਟਿਆ। ਫਿਰ ਮਹਿਲਾ ਨੂੰ ਚੁੱਕ ਕੇ ਲੈ ਗਏ ਅਤੇ ਘਰ ਦੇ ਬਾਹਰ ਉਸ ਨੂੰ ਗਲੀ 'ਚ ਘਸੀਟਿਆ ਅਤੇ ਲੱਤਾਂ-ਘਸੁੰਨੇ ਮਾਰੇ। ਇਸ ਦੇ ਬਾਅਦ ਘਰ ਦੇ ਅੰਦਰ ਲੈ ਜਾ ਕੇ ਮਹਿਲਾ ਨੂੰ ਨੰਗਾ ਕਰਕੇ ਵੀਡੀਓ ਬਣਾਈ ਅਤੇ ਉਸ ਦੇ ਪ੍ਰਾਈਵੇਟ ਪਾਰਟ ਨਾਲ ਵੀ ਛੇੜਛਾੜ ਕੀਤੀ। ਅੱਧੇ ਘੰਟੇ ਤੱਕ ਮਹਿਲਾ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਕਰਨ ਦੇ ਬਾਅਦ ਉਸ ਨੂੰ ਘਰ ਦੇ ਬਾਹਰ ਸੁੱਟ ਦਿੱਤਾ ਗਿਆ। ਜ਼ਖਮੀ ਮਹਿਲਾ ਨੂੰ ਉਸ ਦੇ ਪਤੀ ਨੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਹੈ।

ਮਹਿਲਾ ਨੂੰ ਘਸੀਟਿਆ ਅਤੇ ਲੱਤਾਂ ਘਸੁੰਨੇ ਮਾਰੇ
ਬੁੱਧਵਾਰ ਸ਼ਾਮ ਨੂੰ ਉਹ ਆਪਣੇ ਪਤੀ ਦੇ ਨਾਲ ਸਕੂਟੀ 'ਤੇ ਡਾਕਟਰ ਨਾਲ ਦਵਾਈ ਲੈਣ ਗਈ ਸੀ। ਇਸ 'ਚ ਉਸ ਨੌਜਵਾਨ ਨੇ ਉਸ ਨੂੰ ਦੇਖ ਲਿਆ, ਜਿਸ ਨੂੰ ਉਸ ਨੇ ਘਰ ਤੋਂ ਬਾਹਰ ਕੱਢਿਆ ਗਿਆ ਸੀ। ਉਸ ਨੇ ਆਪਣੇ ਦੋਸਤਾਂ ਨੂੰ ਦੱਸਿਆ। ਇਸ ਸਮੇਂ 'ਚ 12 ਨੌਜਵਾਨ ਉਨ੍ਹਾਂ ਦੇ ਕੋਲ ਆਏ ਅਤੇ ਗਾਲਾਂ ਕੱਢਣ ਲੱਗੇ। ਪਤੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਮਾਰਕੁੱਟ ਕਰਨ ਦੇ ਬਾਅਦ ਮਹਿਲਾ ਨੂੰ ਜਬਰਨ ਚੁੱਕ ਕੇ ਨੌਜਵਾਨ ਇਕ ਘਰ ਦੇ ਬਾਹਰ ਲੈ ਗਏ। ਉੱਥੇ ਲਿਜਾ ਕੇ ਉਸ ਨੂੰ ਗਲੀ 'ਚ ਕੁੱਟਿਆ ਅਤੇ ਘਸੀਟਿਆ। ਇਸ ਤੋਂ ਬਾਅਦ ਉਸ ਨੂੰ ਘਸੀਟਦੇ ਹੋਏ ਘਰ ਦੇ ਅੰਦਰ ਲੈ ਗਏ। ਉੱਥੇ ਲਿਜਾ ਕੇ ਜਬਰਨ ਉਸ ਨੂੰ ਨੰਗਾ ਕਰਕੇ ਮੋਬਾਇਲ 'ਚ ਵੀਡੀਓ ਬਣਾਈ ਅਤੇ ਅਸ਼ਲੀਲ ਹਰਕਤਾਂ ਕੀਤੀਆਂ। ਇੰਨਾ ਹੀ ਨਹੀਂ ਗੁੱਸੇ 'ਚ ਆਏ ਨੌਜਵਾਨਾਂ ਨੇ ਕਿਹਾ ਕਿ ਘਰ 'ਚੋਂ ਕਿਵੇਂ ਬਾਹਰ ਨਿਕਲਿਆ ਜਾਂਦਾ ਹੈ, ਉਸ ਦਾ ਖਮਿਆਜਾ ਉਸ ਨੂੰ ਭੁਗਤਨਾ ਪਵੇਗਾ। ਉਹ ਚੀਖਦੀ ਰਹੀ, ਪਰ ਉਸ ਦੀ ਸਹਾਇਤਾ ਕਰਨ ਕੋਈ ਨਹੀਂ ਆਇਆ। ਕੁਝ ਦੇਰ ਬਾਅਦ ਘਰ ਦੇ ਬਾਹਰ ਧੱਕਾ ਦੇ ਕੇ ਸੁੱਟ ਦਿੱਤਾ।

ਸ਼ਿਕਾਇਤ ਦੇਣ 'ਤੇ ਵੀਡੀਓ ਵਾਇਰਲ ਦੀ ਦਿੱਤੀ ਧਮਕੀ
ਮਹਿਲਾ ਦਾ ਪਤੀ ਉਸ ਨੂੰ ਜ਼ਖਮੀ ਹਾਲਤ 'ਚ ਲੈ ਕੇ ਸਰਕਾਰੀ ਹਸਪਤਾਲ 'ਚ ਪਹੁੰਚਿਆ ਅਤੇ ਮਹਿਲਾ ਨੂੰ ਦਾਖਲ ਕਰਵਾਇਆ। ਡਰੀ ਅਤੇ ਸਹਿਮੀ ਮਹਿਲਾ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਉਸ ਧਮਕਾ ਰਹੇ ਸਨ ਕਿ ਜੇ ਉਸ ਨੇ ਪੁਲਸ ਨੂੰ ਦੱਸਿਆ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਉਸ ਨੂੰ ਬਦਨਾਮ ਕਰ ਦੇਣਗੇ। ਜ਼ਖਮੀ ਮਹਿਲਾ ਦੇ ਪਤੀ ਨੇ ਕਿਹਾ ਕਿ ਉਹ ਇਕੱਲਾ ਸੀ, ਜਦਕਿ ਹਮਲਾਵਰਾਂ 'ਚ 12 ਨੌਜਵਾਨ ਸੀ। ਇਸ ਸਮੇਂ 'ਚ ਉਹ ਇਕੱਲੇ ਇਨ੍ਹਾਂ ਨੌਜਵਾਨਾਂ ਦਾ ਸਾਹਮਣਾ ਨਹੀਂ ਕਰ ਸਕਿਆ। ਪਹਿਲਾਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੌਜਵਾਨਾਂ ਨੇ ਉਸ ਨਾਲ ਮਾਰਕੁੱਟ ਕੀਤੀ।

ਨੌਜਵਾਨ ਅਣਜਾਣ ਸੀ ਇਸ ਲਈ ਬਾਹਰ ਕੀਤਾ
ਨੈਸਲੇ ਫੈਕਟਰੀ ਤੋਂ ਕੁਝ ਦੂਰੀ 'ਤੇ ਇਕ ਮੁਹਲੇ 'ਚ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੇ ਘਰ ਦੇ ਕੋਲ ਕੁਝ ਨੌਜਵਾਨ ਝਗੜਾ ਕਰ ਰਹੇ ਸਨ। ਇਸ ਸਮੇਂ ਅਣਜਾਣ ਨੌਜਵਾਨ ਭੱਜ ਕੇ ਉਨ੍ਹਾਂ ਦੇ ਘਰ 'ਚ ਵੜ ਗਏ। ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਅਤੇ ਪਰਿਵਾਰ ਵਾਲਿਆਂ ਨੇ ਉਸ ਨੌਜਵਾਨ ਨੂੰ ਬਾਂਹ ਤੋਂ ਫੜ੍ਹ ਕੇ ਘਰੋਂ ਬਾਹਰ ਕੱਢ ਦਿੱਤਾ ਸੀ।

ਜਾਂਚ ਦੇ ਬਾਅਦ ਕੀਤੀ ਜਾਵੇਗੀ ਕਾਰਵਾਈ
ਥਾਣਾ ਸਿਟੀ ਸਾਊਥ ਦੇ ਸਬ-ਇੰਸਪੈਕਟਰ ਨਾਹਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਬਿਆਨ ਦਰਜ ਕਰਕੇ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਬਾਅਦ ਜੋ ਤੱਥ ਸਾਹਮਣੇ ਆਉਣਗੇ। ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News