ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
Friday, Feb 25, 2022 - 02:56 PM (IST)
 
            
            ਮੋਗਾ - ਮਿਤੀ 23.02.22 ਨੂੰ ਰੋਹਿਤ ਸਿੰਘ ਪੱਤਰ ਸੂਬਾ ਸਿੰਘ ਵਾਸੀ ਤਲਵੰਡੀ ਮੰਗੇਖਾਂ ਜਿਲ਼੍ਹਾ ਫਿਰੋਜਪੁਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਕਰੀਬ 08.30 ਵਜੇ ਸਵੇਰ ਉਸਦੀ ਤਲਾਕ ਸ਼ੁਦਾ ਭੈਣ ਕੁਲਦੀਪ ਕੌਰ ਉਰਫ ਕੋਮਲ 23 ਸਾਲਾ ਜੋ ਕਰੀਬ 7-8 ਮਹੀਨੇ ਤੋਂ ਪ੍ਰੀਤ ਨਾਮ ਦੀ ਔਰਤ ਪਾਸ ਮੋਗਾ ਵਿਖੇ ਕੰਮ ਕਰਦੀ ਸੀ। ਮੁੱਦਈ ਆਪਣੀ ਭੈਣ ਨਾਲ ਲਾਲ ਸਿੰਘ ਰੋਡ ਮੋਗਾ ਵਿਖੇ ਪ੍ਰੀਤ ਨਾਮ ਦੀ ਔਰਤ ਪਾਸੋਂ ਆਪਣੀ ਮਿਹਨਤ ਦੇ ਪੈਸੇ ਲੈਣ ਆਏ ਸਨ ਅਤੇ ਪ੍ਰੀਤ ਨਾਮ ਦੀ ਔਰਤ ਦਾ ਇੰਤਜਾਰ ਕਰਦੇ ਹੋਏ ਮੁੱਦਈ ਆਪਣੀ ਭੈਣ ਤੋਂ ਫੋਨ ਸੁਣਦਾ ਸੁਣਦਾ ਕੁਝ ਦੂਰ ਚਲਾ ਗਿਆ ਤਾਂ ਇਕ ਅਲਟੋ ਕਾਰ ’ਚ ਤਿੰਨ ਨਾਮਲੂਮ ਵਿਅਕਤੀ ਅਤੇ ਇਕ ਔਰਤ ਮੁੱਦਈ ਦੀ ਭੈਣ ਕੁਲਦੀਪ ਕੌਰ ਨੂੰ ਜ਼ਬਰਦਸਤੀ ਕਾਰ ਵਿੱਚ ਸੁੱਟ ਕੇ ਪਹਾੜਾ ਸਿੰਘ ਚੌਂਕ ਵੱਲ ਨੂੰ ਲੈ ਗਏ। ਇਸ ਸਬੰਧੀ ਰੋਹਿਤ ਸਿੰਘ ਦੇ ਬਿਆਨ ’ਤੇ ਨਾ ਮਲੂਮ ਕਾਰ ਸਵਾਰਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 38 ਮਿਤੀ 23.02.22 ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ। ਸ਼੍ਰੀ ਚਰਨਜੀਤ ਸਿੰਘ ਸੋਹਲ ਸੀਨੀਅਰ ਪੁਲਸ ਕਪਤਾਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਰੁਪਿੰਦਰ ਕੌਰ ਕਪਤਾਨ ਪੁਲਸ (ਆਈ) ਮੋਗਾ ਅਤੇ ਸ਼੍ਰੀ ਰਵਿੰਦਰ ਸਿੰਘ ਪੁਲਸ (ਐੱਚ) ਮੋਗਾ ਦੀ ਯੋਗ ਅਗਵਾਈ ਹੇਠ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਮੁੱਖ ਅਫਸਰ ਥਾਣਾ ਸਿਟੀ ਸਾੳਥ ਮੋਗਾ, ਮੁੱਖ ਅਫਸਰ ਥਾਣਾ ਸਦਰ ਮੋਗਾ, ਇੰਚਾਰਜ ਸਪਸ਼ੈਲ ਬਰਾਂਚ ਮੋਗਾ ਦੀਆ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਪੁਲਸ ਟੀਮਾਂ ਵੱਲੋਂ ਖ਼ੁਫੀਆਂ ਸੋਰਸਾਂ ਅਤੇ ਟੈਕਨੀਕਲ ਤਰੀਕੇ ਨਾਲ ਇਸ ਘਟਨਾ ਬਾਰੇ ਤਫਤੀਸ਼ ਕੀਤੀ ਗਈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਅੰਤਿਮ ਅਰਦਾਸ 'ਚ ਵੱਡੀ ਗਿਣਤੀ 'ਚ ਪੁੱਜੇ ਬੱਚੇ ਅਤੇ ਬੀਬੀਆਂ, ਸੁਣੋ ਭਾਵੁਕ ਕਰ ਦੇਣ ਵਾਲੇ ਬੋਲ(ਵੀਡੀਓ)
ਤਫਤੀਸ਼ ਦੌਰਾਨ ਪੁਲਸ ਵੱਲੋਂ ਅਗਵਾਹ ਹੋਈ ਲੜਕੀ ਕੁਲਦੀਪ ਕੌਰ ਉਰਫ ਕੋਮਲ ਨੂੰ ਹਰਿਆਣਾ ਤੋਂ ਟਰੇਸ ਕੀਤਾ। ਇਹ ਲੜਕੀ ਹੰਸਰਾਜ ਪੁੱਤਰ ਵਿਜੈ ਸਿੰਘ ਪੁੱਤਰ ਘੀਸ਼ਾਂ ਰਾਮ ਵਾਸੀ ਸ਼ੈਲਗ ਤਹਿਸੀਲ ਕਨੀਨਾ ਜ਼ਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਦੇ ਘਰ ਮਿਲੀ। ਜਿਥੇ ਹੰਸਰਾਜ ਨੇ ਦੱਸਿਆ ਕਿ ਉਸਦੀ ਕੁਲਦੀਪ ਕੌਰ ਉਰਫ ਕੋਮਲ ਨਾਲ ਮਿਤੀ 21.01.2022 ਨੂੰ ਗੁਰਦੁਆਰਾ ਸਾਹਿਬ ਸ੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਸ਼ਾਦੀ ਹੋਈ ਹੈ। ਰਿਸ਼ਤਾ ਕਰਾਉਣ ਸਮੇਂ ਵਿਚੋਲਣ ਪਰਮਲਾ ਵਾਸੀ ਪਿੰਡ ਦੁਬਲਧਨ ਮਾਜਰਾ ਜ਼ਿਲ੍ਹਾ ਝੱਜਰ ਹਰਿਆਣਾ ਨੇ ਉਸ ਪਾਸੋਂ ਲੜਕੀ ਪਰਿਵਾਰ ਦੀ ਮਦਦ ਕਰਨ ਦਾ ਕਹਿ ਕੇ 80,000 ਰੁਪਏੇ ਲਏ ਸਨ। ਇਸ ਰਿਸ਼ਤੇ ਵਿੱਚ ਪਰਮਲਾ ਅਤੇ ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ ਨੇ ਵਿਚੋਲਣ ਦਾ ਰੋਲ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਨੇੜੇ ਅੰਬੂਜਾ ਸੀਮੇਂਟ ਦੀ ਦੁਕਾਨ ਮੋਗਾ, ਇਸ ਦੀ ਪਤਨੀ ਰੁਪਿੰਦਰ ਕੋਰ ਉਰਫ ਪਿੰਦੂ ਨੇ ਚਾਚਾ-ਚਾਚੀ ਦਾ ਰੌਲ ਨਿਭਾਇਆ ਸੀ। ਮਿਤੀ 23.02.2022 ਨੂੰ ਵੀ ਉਹ ਆਪਣੀ ਪਤਨੀ ਕੁਲਦੀਪ ਕੌਰ ਉਰਫ ਕੋਮਲ ਨੂੰ ਲੈਣ ਲਈ ਮੋਗਾ ਵਿਖੇ ਆਇਆ ਸੀ।
ਇਹ ਵੀ ਪੜ੍ਹੋ : ਟਰਾਲੇ ਦੀ ਲਪੇਟ ’ਚ ਆਉਣ ਨਾਲ ਇਕ ਲੜਕੀ ਦੀ ਮੌਤ, ਦੂਜੀ ਜ਼ਖਮੀ
ਕੁਲਦੀਪ ਕੌਰ ਉਰਫ ਕੋਮਲ ਪਾਸੋਂ ਪੁਲਸ ਵੱਲੋਂ ਪੁੱਛਗਿਛ ਕਰਨ ’ਤੇ ਕੁਲਦੀਪ ਕੌਰ ਉਰਫ ਕੋਮਲ ਨੇ ਪੁਲਸ ਕੋਲ ਮੰਨਿਆ ਕਿ ਪਰਮਲਾ ਵਾਸੀ ਪਿੰਡ ਦੁਬਲਧਨ ਮਾਜਰਾ ਜ਼ਿਲ੍ਹਾ ਝੱਜਰ ਹਰਿਆਣਾ, ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਨੇੜੇ ਅੰਬੂਜਾ ਸੀਮੇਟ ਦੀ ਦੁਕਾਨ ਮੋਗਾ, ਇਸ ਦੀ ਪਤਨੀ ਰੁਪਿੰਦਰ ਕੋਰ ਉਰਫ ਪਿੰਦੂ ਵੱਲੋਂ ਇਕ ਸਾਂਝਾ ਗਿਰੋਹ ਬਣਾਇਆ ਹੋਇਆ ਹੈ, ਜੋ ਲੋੜਵੰਦ ਅਤੇ ਜ਼ਿਆਦਾ ਉਮਰ ਦੇ ਬੰਦਿਆ ਨੂੰ ਵਿਆਹ ਦਾ ਝਾਂਸਾ ਦੇ ਕੇ, ਵਿਆਹ ਕਰਕੇ ਪੈਸੇ ਲੈ ਕੇ ਠੱਗੀਆ ਮਾਰਦੇ ਹਨ। ਹੰਸਰਾਜ ਨਾਲ ਇਹ ਵਿਆਹ ਵੀ ਠੱਗੀ ਮਾਰਨ ਦੇ ਇਰਾਦੇ ਨਾਲ ਹੀ ਕੀਤਾ ਗਿਆ ਸੀ। ਤਫਤੀਸ਼ ਤੋਂ ਕੁਲਦੀਪ ਕੌਰ ਉਰਫ ਕੋਮਲ ਨੂੰ ਕਿਸੇ ਵੱਲੋਂ ਅਗਵਾਹ ਕਰਨਾ ਨਹੀ ਪਾਇਆ ਗਿਆ। ਇਸ ਮੁਕੱਦਮਾ ਵਿੱਚ ਜੁਰਮ 365 ਭ.ਦ ਦਾ ਘਾਟਾ ਕਰਕੇ ਜੁਰਮ 420,120ਬੀ ਭ.ਦ ਦਾ ਵਾਧਾ ਕੀਤਾ ਗਿਆ ਹੈ। ਇਸ ਮੁਕੱਦਮੇ ’ਚ ਕੁਲਦੀਪ ਕੌਰ ਉਰਫ ਕੋਮਲ ਪੁੱਤਰੀ ਸੂਬਾ ਸਿੰਘ ਵਾਸੀ ਤਲਵੰਡੀ ਮੰਗੇਖਾਂ ਜ਼ਿਲ੍ਹਾ ਫਿਰੋਜ਼ਪੁਰ, ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ, ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ, ਰੁਪਿੰਦਰ ਕੌਰ ਉਰਫ ਪਿੰਦੂ ਪਤਨੀ ਕੁਲਦੀਪ ਸਿੰਘ ਵਾਸੀਆਨ ਕੱਚਾ ਦੋਸਾਂਝ ਰੋਡ ਮੋਗਾ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ, ਪਰਮਲਾ ਪੁੱਤਰੀ ਨਾਮਲੂਮ ਵਾਸੀ ਪਿੰਡ ਦੁਬਲਧਨ ਮਾਜਰਾ ਜ਼ਿਲ੍ਹਾ ਝੱਜਰ ਹਰਿਆਣਾ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਹੈ। ਤਫਤੀਸ਼ ਦੌਰਾਨ ਕੁਲਦੀਪ ਕੌਰ ਉਰਫ ਕੋਮਲ ਰੁਪਿੰਦਰ ਕੌਰ ਉਰਫ ਪਿੰਦੂ, ਰੀਟਾ ਰਾਣੀ, ਕੁਲਦੀਪ ਸਿੰਘ ਨੂੰ ਮੁਕੱਦਮੇ ’ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀ ਕੁਲਦੀਪ ਕੌਰ ਪਾਸੋਂ ਚਾਂਦੀ ਦੇ ਗਹਿਣੇ ਅਤੇ 5 ਹਜ਼ਾਰ ਰੁਪਏ, ਰੀਟਾ ਰਾਣੀ ਪਾਸੋਂ 7 ਹਜ਼ਾਰ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਤਫਤੀਸ਼ ਤੋਂ ਪਾਇਆ ਗਿਆ ਹੈ ਕਿ ਇਨ੍ਹਾਂ ਦੋਸ਼ੀਆ ਨੇ ਇਕ ਗਿਰੋਹ ਬਣਾਇਆ ਹੋਇਆ ਹੈ। ਜੋ ਭੋਲੇ ਭਾਲੇ ਲੋਕਾਂ ਨਾਲ ਠੱਗੀਆ ਮਾਰਦੇ ਹਨ, ਇਨ੍ਹਾਂ ਨੇ ਹੋਰ ਵੀ ਕਈ ਜ਼ਿਲ੍ਹਿਆਂ ’ਚ ਠੱਗੀਆਂ ਮਾਰੀਆਂ ਹਨ। ਦੋਸ਼ੀਆਂ ਨੇ ਠੱਗੀਆਂ ਮਾਰਨ ਲਈ ਵੱਖ -ਵੱਖ ਨਾਵਾਂ ਦੇ ਸ਼ਨਾਖਤੀ ਕਾਰਡ ਵੀ ਬਣਾਏ ਹੋਏ ਹਨ। ਦੋਸ਼ੀਆਂ ਪਾਸੋਂ ਹੋਰ ਪੁੱਛਗਿਛ ਜਾਰੀ ਹੈ ਅਤੇ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            