ਮੋਗਾ ''ਚ ਦਿਨ-ਦਿਹਾੜੇ ਘਰ ਦੇ ਬਾਹਰ ਲੁੱਟ, ਘਟਨਾ ਸੀ.ਸੀ.ਟੀ.ਵੀ. ''ਚ ਕੈਦ
Monday, Mar 11, 2019 - 02:42 PM (IST)

ਮੋਗਾ(ਵਿਪਨ)— ਮੋਗਾ ਦੇ ਵੇਦਾਂਤ ਨਗਰ ਵਿਚ ਮਹਿਲਾ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਬੈਂਕ ਦੇ ਲਾਕਰ ਵਿਚੋਂ ਸੋਨੇ ਦੇ ਗਹਿਣੇ ਕੱਢਵਾ ਕੇ ਆਈ ਸੀ ਅਤੇ ਜਿਵੇਂ ਹੀ ਉਹ ਘਰ ਵਿਚ ਦਾਖਲ ਹੋਣ ਲੱਗੀ ਤਾਂ ਅਚਾਨਕ ਪਿੱਛੋਂ ਆਇਆ ਇਕ ਲੁਟੇਰਾ ਉਸ ਕੋਲੋਂ ਸੋਨੇ ਦੇ ਗਹਿਣਿਆਂ ਵਾਲਾ ਪਰਸ ਖੋਹ ਫਰਾਰ ਹੋ ਗਿਆ।
ਲੁੱਟ ਦੀ ਇਹ ਵਾਰਦਾਤ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਗਾ ਵਿਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ਵਿਚ ਲੁਟੇਰਿਆਂ ਵੱਲੋਂ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਉਥੇ ਹੀ ਕੁੱਝ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਹਿਲਾ ਦੇ ਪਰਸ ਵਿਚ ਕਰੀਬ 15 ਤੋਲੇ ਸੋਨਾ ਸੀ ਅਤੇ ਕੁੱਝ ਨਗਦੀ ਵੀ ਸੀ।