ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ’ਤੇ ਗੱਠਾਂ ਨਾਲ ਭਰੇ ਟਰਾਲੇ ਨੂੰ ਲੱਗੀ ਅੱਗ

Friday, Aug 14, 2026 - 04:29 PM (IST)

ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ’ਤੇ ਗੱਠਾਂ ਨਾਲ ਭਰੇ ਟਰਾਲੇ ਨੂੰ ਲੱਗੀ ਅੱਗ

ਮੋਗਾ (ਆਜ਼ਾਦ) : ਮੋਗਾ-ਫਿਰੋਜ਼ਪੁਰ ਜੀ. ਟੀ. ਰੋਡ ’ਤੇ ਪਿੰਡ ਜੋਗੇਵਾਲਾ ਦੇ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅਚਾਨਕ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਜਦੋਂ ਟਰਾਲਾ ਚਾਲਕ ਨੇ ਅੱਗ ਦੀਆਂ ਲਪਟਾਂ ਨੂੰ ਦੇਖਿਆਂ ਤਾਂ ਉਸ ਨੇ ਤੁਰੰਤ ਟਰਾਲੇ ਨੂੰ ਸੜਕ ਤੋਂ ਉਤਾਰ ਗੱਠਾਂ ਨੂੰ ਹੇਠਾਂ ਸੁੱਟਿਆ ਤਾਂ ਕਿ ਕੋਈ ਵੱਡੀ ਘਟਨਾ ਜਾਂ ਕੋਈ ਆਉਣ ਜਾਣ ਵਾਲਾ ਵ੍ਹੀਕਲ ਅੱਗ ਦੀ ਲਪੇਟ ਵਿਚ ਨਾ ਆ ਜਾਵੇ। ਅੱਗ ਲੱਗਣ ਦੀ ਜਾਣਕਾਰੀ ਮਿਲਣ ’ਤੇ ਫਾਇਰ ਬਿਗ੍ਰੇਡ ਮੋਗਾ ਦੇ ਲੀਡਿੰਗ ਫਾਇਰਮੈਨ ਜਗਤਾਰ ਸਿੰਘ ਤੁਰੰਤ ਆਪਣੇ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਅਤੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਹੌਲਦਾਰ ਜਗਰਾਜ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਪਿੰਡ ਦਾਰਾਪੁਰ ਦੇ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਜ਼ਿਲਾ ਫਤਹਿਗੜ੍ਹ ਸਾਹਿਬ ਨੂੰ ਜਾ ਰਹੇ ਸੀ ਤਾਂ ਅਚਾਨਕ ਟਰਾਲੇ ਨੂੰ ਅੱਗ ਲੱਗੀ ਦੇਖ ਕੇ ਉਹ ਘਬਰਾਅ ਗਿਆ, ਉਸ ਨੇ ਤੁਰੰਤ ਆਪਣੇ ਟਰੈਕਟਰ ਨਾਲੋਂ ਟਰਾਲਾ ਵੱਖਰਾ ਕਰ ਦਿੱਤਾ। ਇਸ ਤਰ੍ਹਾਂ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਟਰੱਕ ਚਾਲਕ ਕਮਲ ਸ਼ਰਮਾ ਨੇ ਕਿਹਾ ਕਿ ਉਸ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਉਸ ਨੇ ਰੋਲਾ ਵੀ ਪਾਇਆ ਅਤੇ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਪਰ ਇਸੇ ਦੌਰਾਨ ਅੱਗ ਜ਼ਿਆਦਾ ਫੇਲ ਗਈ। ਫਾਇਰ ਬਿਗ੍ਰੇਡ ਮੁਲਾਜ਼ਮ ਨੇ ਕਿਹਾ ਕਿ ਪਾਣੀ ਦੀਆਂ ਭਰੀਆਂ ਚਾਰ ਗੱਡੀਆਂ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।


author

Gurminder Singh

Content Editor

Related News