ਮੋਗਾ-ਦਿੱਲੀ ਸ਼ਤਾਬਦੀ ਇੰਟਰਸਿਟੀ ''ਚ ਤਬਦੀਲ

07/12/2019 11:44:46 PM

ਫਿਰੋਜ਼ਪੁਰ— ਮੋਗਾ-ਦਿੱਲੀ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਗੱਡੀ ਨੰਬਰ (12043/12044) ਨੂੰ ਸੁਪਰਫਾਸਟ ਇੰਟਰਸਿਟੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ-ਮੋਗਾ ਦੇ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਸੋਮਵਾਰ ਅਤੇ ਸ਼ਨੀਵਾਰ 2 ਦਿਨਾਂ ਤਕ ਹੀ ਇਨ੍ਹਾਂ ਦੋਵੇਂ ਸ਼ਹਿਰਾਂ ਦੇ ਵਿਚਕਾਰ ਚਲਦੀ ਸੀ। ਹੁਣ 5 ਅਕਤੂਬਰ ਨੂੰ ਇਸ ਗੱਡੀ ਦਾ ਨੰਬਰ ਤਬਦੀਲ ਕਰ ਕੇ ਉਸ ਦਾ ਨਵਾਂ ਨੰਬਰ (22486/22485) ਕਰ ਦਿੱਤਾ ਗਿਆ ਹੈ।
ਇਹ ਗੱਡੀ ਸ਼ਤਾਬਦੀ ਤੋਂ ਸੁਪਰਫਾਸਟ ਇੰਟਰਸਿਟੀ 'ਚ ਤਬਦੀਲ ਹੋ ਕੇ ਆਪਣੇ ਨਵੇਂ ਨੰਬਰ ਨਾਲ ਸੋਮਵਾਰ ਤੇ ਸ਼ਨੀਵਾਰ ਨੂੰ ਸੁਪਰਫਾਸਟ ਇੰਟਰਸਿਟੀ ਐਕਸਪ੍ਰੈਸ ਦੇ ਨਾਂ ਨਾਲ ਚਲੇਗੀ। ਉਧਰ ਨਵੀਂ ਦਿੱਲੀ ਤੋਂ ਲੁਧਿਆਣਾ ਵਿਚਕਾਰ ਚਲਣ ਵਾਲੀ ਪੁਰਾਣੀ ਗੱਡੀ ਨੰਬਰ (12037/12038) ਹੁਣ ਨਵੇਂ ਨੰਬਰ (22479/22480) ਨਾਲ 4 ਅਕਤੂਬਰ ਤੋਂ ਲੁਧਿਆਣਾ ਦੀ ਥਾਂ ਲੋਹੀਆਂ ਤਕ ਆਪਣਾ ਸਫਰ ਤੈਅ ਕਰੇਗੀ।


KamalJeet Singh

Content Editor

Related News