ਡਾਕਟਰ ਦੀ ਲਾਪਰਵਾਹੀ ਦੇ ਚੱਲਦੇ ਗਰਭਵਤੀ ਔਰਤ ਦੀ ਮੌਤ

02/06/2020 4:00:46 PM

ਮੋਗਾ (ਵਿਪਨ): ਮੋਗਾ ਦੇ ਪਿੰਡ ਡੋਲੀ ਭਾਈ ਦੀ 25 ਸਾਲਾ ਗਰਭਵਤੀ ਛਿੰਦਰ ਪਾਲ ਕੌਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁੜੀ ਦੀ ਸੱਸ ਦਾ ਕਹਿਣਾ ਹੈ ਕਿ ਕੱਲ੍ਹ ਅਸੀਂ ਸਰਕਾਰੀ ਹਸਪਤਾਲ ਤੋਂ ਛਿੰਦਰ ਪਾਲ ਕੌਰ ਨੂੰ ਦਿਖਾਉਣ ਲਈ ਆਏ ਸਨ ਪਰ ਡਾਕਟਰਾਂ ਨੇ ਉਸ ਨੂੰ ਗਲਤ ਦਵਾਈ ਦੇ ਦਿੱਤੀ ਜਦੋਂ ਉਨ੍ਹਾਂ ਨੇ ਛਿੰਦਰ ਪਾਲ ਕੌਰ ਨੂੰ ਦਵਾਈ ਦਿੱਤੀ ਤਾਂ ਦਵਾਈ ਖਾਣ ਦੇ ਬਾਅਦ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਉਸ ਦੇ ਪਰਿਵਾਰ ਵਾਲੇ ਸਰਕਾਰੀ ਹਸਪਤਾਲ ਲੈ ਕੇ ਆਏ। ਡਾਕਟਰਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਅਤੇ ਦੂਸਰੇ ਮਰੀਜ਼ਾਂ ਨੂੰ ਦੇਖਦੇ ਰਹੇ ਅਤੇ ਡਾਕਟਰਾਂ ਦੀ ਲਾਪਰਵਾਹੀ ਨਾਲ ਛਿੰਦਰ ਪਾਲ ਦੀ ਮੌਤ ਹੋ ਗਈ। ਉੱਥੇ ਹੀ ਅਸਿਸਟੈਂਟ ਸਿਵਿਲ ਸਰਜਨ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਸ ਦੀ ਮੌਤ ਕਿਸ ਕਾਰਨ ਕਰਕੇ ਹੋਈ ਹੈ।


Shyna

Content Editor

Related News