ਰੰਜਿਸ਼ ਦੇ ਚੱਲਦੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 3 ਜ਼ਖ਼ਮੀ

11/05/2020 11:02:23 AM

ਮੋਗਾ (ਆਜ਼ਾਦ): ਮੋਗਾ ਜ਼ਿਲ੍ਹੇ ਦੇ ਪਿੰਡ ਰੇੜਵਾਂ 'ਚ ਸਤਲੁਜ ਦਰਿਆ ਤੋਂ ਚੋਰੀ ਛੁਪੇ ਰੇਤ ਭਰਨ ਨੂੰ ਲੈ ਕੇ ਚੱਲਦੇ ਆ ਰਹੇ ਵਿਵਾਦ ਕਾਰਣ ਹਥਿਆਰਬੰਦ ਵਿਅਕਤੀਆਂ ਵਲੋਂ ਅੰਨ੍ਹੇਵਾਹ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਤਿੰਨ ਵਿਅਕਤੀਆਂ ਗੱਗੂ ਸਿੰਘ, ਜਸਵੀਰ ਸਿੰਘ, ਪਾਲ ਸਿੰਘ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ 'ਚ ਦਾਖ਼ਲ ਕਰਵਾਉਣਾ ਪਿਆ। ਇਸ ਸਬੰਧ 'ਚ ਧਰਮਕੋਟ ਪੁਲਸ ਵਲੋਂ ਨਿੱਕਾ ਸਿੰਘ, ਬੱਬਰ ਸਿੰਘ, ਕਾਲਾ ਸਿੰਘ ਨਿਵਾਸੀ ਚੁੱਘਾ ਬਸਤੀ ਧਰਮਕੋਟ, ਕੁਲਵਿੰਦਰ ਸਿੰਘ ਨਿਵਾਸੀ ਰੇੜਵਾਂ ਅਤੇ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ, ਹਵਸ ਦੇ ਭੁੱਖਿਆਂ ਨੇ ਜਨਾਨੀ ਨੂੰ ਬਣਾਇਆ ਆਪਣਾ ਸ਼ਿਕਾਰ

ਸੀ. ਆਈ. ਏ. ਧਰਮਕੋਟ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੱਗੂ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦੋਸ਼ੀਆਂ ਖ਼ਿਲਾਫ਼ ਪਿੰਡ ਸੰਘੇੜਾ 'ਚ ਦਰਿਆ ਸਤਲੁਜ ਕੋਲ ਪੈਂਦੀ ਖੱਡ ਤੋਂ ਰੇਤ ਦੀ ਟਰਾਲਾ ਭਰਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਣ ਦੋਸ਼ੀ ਸਾਡੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ। ਉਸਨੇ ਕਿਹਾ ਕਿ ਉਹ ਜਗਸੀਰ ਸਿੰਘ ਦਾ ਟਰੈਕਟਰ-ਟਰਾਲਾ ਚਲਾਉਂਦਾ ਹੈ। ਜਦ ਉਹ ਆਪਣੇ ਤਾਇਆ ਦੇ ਲੜਕੇ ਹਰਬੰਸ ਸਿੰਘ ਨੂੰ ਲੈ ਕੇ ਟਰੈਕਟਰ ਟਰਾਲਾ ਜਗਸੀਰ ਸਿੰਘ ਦੇ ਘਰ ਛੱਡਣ ਲਈ ਗਿਆ ਤਾਂ ਜਦ ਮੈਂ ਵਾਪਸ ਆਉਣ ਲੱਗਾ ਤਾਂ ਦੋਸ਼ੀ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਉਥੇ ਆ ਪੁੱਜੇ ਜਿਨ੍ਹਾਂ ਕੋਲ ਅਸਲਾ ਸੀ।

ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼

ਉਨ੍ਹਾਂ ਸਾਡੇ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਝਗੜਾ ਵਧ ਗਿਆ ਅਤੇ ਦੋਸ਼ੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਜਾਨਲੇਵਾ ਹਮਲੇ ਵਿਚ ਮੇਰੇ ਸਮੇਤ ਜਗਸੀਰ ਸਿੰਘ ਅਤੇ ਪਾਲ ਸਿੰਘ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਵਿਚ ਰੈਫਰ ਕਰ ਦਿੱਤਾ। ਜਾਂਚ ਅਧਿਕਾਰੀ ਇੰਸਪੈਕਟਰ ਕਿੱਕਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।


Baljeet Kaur

Content Editor

Related News