ਬੰਬੀਹਾ ਗਰੁੱਪ ਦੇ ਨਾਮੀ ਗੈਂਗਸਟਰ ਹਥਿਆਰਾਂ ਅਤੇ ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ

10/24/2020 10:41:38 AM

ਮੋਗਾ (ਆਜ਼ਾਦ): ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦ ਮੋਗਾ ਦੀ ਦਾਣਾ ਮੰਡੀ ਦੇ ਇਕ ਚੌਲ ਬਰੋਕਰ ਨੂੰ ਲੁੱਟਣ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਸ਼ਾਮਲ ਬੰਬੀਹਾ ਗਰੁੱਪ ਨਾਲ ਸਬੰਧਤ ਦੱਸੇ ਜਾ ਰਹੇ ਨਾਮੀ ਗੈਂਗਸਟਰ ਸਾਰਪ ਸੂਟਰ ਹਰਮਨਜੀਤ ਸਿੰਘ ਉਰਫ਼ ਭਾਊ ਨਿਵਾਸੀ ਤਰਨਤਾਰਨ ਨੂੰ ਹਥਿਆਰਾਂ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਉਕਤ ਗੈਂਗਸਟਰ ਦੇ ਦੋ ਸ਼ਾਰਪ ਸ਼ੂਟਰ ਸਾਥੀ ਅਜੇ ਕੁਮਾਰ ਉਰਫ਼ ਮਨੀ ਨਿਵਾਸੀ ਕੋਟਕਪੂਰਾ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਭਿੰਡਰ ਨਿਵਾਸੀ ਪਿੰਡ ਭਿੰਡਰ ਕਲਾਂ (ਮੋਗਾ) ਨੂੰ ਪਹਿਲਾਂ ਹੀ ਸੀ. ਆਈ. ਏ. ਸਟਾਫ ਮੋਗਾ ਵਲੋਂ ਹਥਿਆਰਾਂ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ, ਭੈਣ ਦੇ ਵਿਆਹ ਲਈ ਪੈਲੇਸ ਦੀ ਗੱਲ ਕਰਨ ਗਿਆ ਭਰਾ ਲਾਸ਼ ਬਣ ਪਰਤਿਆ

ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਹਰਮਨਜੀਤ ਸਿੰਘ ਉਰਫ਼ ਭਾਊੁ ਜੋ ਗਿਰੋਹ ਦਾ ਮੁੱਖ ਸ਼ਾਰਪ ਸ਼ੂਟਰ ਹੈ ਅਤੇ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਜਾਨਲੇਵਾ ਹਮਲਾ ਕਰਨ, ਲੁੱਟਣ ਅਤੇ ਹੋਰ ਵਾਰਦਾਤਾਂ ਦੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਹਰਮਨ ਭਾਊ ਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਕੋਲੋਂ 12 ਬੋਰ ਦਾ ਹਥਿਆਰ, 6 ਕਾਰਤੂਸ ਦੇ ਇਲਾਵਾ 2 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਗੈਂਗਸਟਰ ਗਿਰੋਹ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਗਿਰੋਹ ਦੇ 6 ਮੈਂਬਰਾਂ ਨੂੰ ਮੋਗਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਉਨ੍ਹਾਂ ਕਿਹਾ ਕਿ ਪੁੱਛ-ਗਿੱਛ ਦੇ ਬਾਅਦ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਬੰਧੂਆ ਮਜ਼ਦੂਰੀ ਕਰ ਘਰ ਪਰਤਿਆ ਨੌਜਵਾਨ, ਦਰਦ ਭਰੀ ਦਾਸਤਾਨ ਸੁਣ ਅੱਖਾਂ 'ਚ ਆ ਜਾਣਗੇ ਹੰਝੂ


Baljeet Kaur

Content Editor

Related News